ਮਲੇਰਕੋਟਲਾ 06 ਅਗਸਤ (ਰਾਜ ਕੁਮਾਰ ਚਾਵਲਾ) ਪਿੱਛਲੇ ਦਿਨੀਂ ਮਾਨਯੋਗ ਮੁੱਖ ਮੰਤਰੀ ਸਹਿਬ ਦੀ ਅਗਵਾਈ ਹੇਠ ਲਾਭਪਾਤਰੀਆਂ ਦੇ ਘਰਾਂ ਨਜ਼ਦੀਕੀ ਆਟੇ ਪਹੁੰਚਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ 118 ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰਾਂ ਵੱਲੋਂ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਪਹਿਲਾਂ ਵੀ ਮਾਨਯੋਗ ਹਾਈਕੋਰਟ ਵਿੱਚ ਰਿਟ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਵਿੱਚ ਪੰਜਾਬ ਸਰਕਾਰ ਨੇ ਆਪਣਾ ਕੇਸ ਵਾਪਸ ਲੈ ਲਿਆ ਸੀ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਘਰ ਘਰ ਆਟਾ ਸਕੀਮ ਵੋਟਾਂ ਦਾ ਸਟੰਟ ਹੈ।ਪੰਜਾਬ ਸਰਕਾਰ ਨੂੰ ਆਟੇ ਦੀ ਕੀ ਲੋੜ ਹੈ। ਜਦ ਕਿ ਲਾਭਪਾਤਰੀਆਂ ਵੱਲੋਂ ਆਟੇ ਦੀ ਕੋਈ ਮੰਗ ਨਹੀਂ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਪੂਰੇ ਪ੍ਰਸੈਸਿੰਗ ਦੇ ਦੌਰਾਨ ਗੁਦਾਮਾਂ ਵਿੱਚੋਂ ਕਣਕ ਦੀ ਚੁਕਾਈ, ਲੁਹਾਈ ਢੋਆ, ਢੁਆਈ, ਪਿਸਾਈ ਤੋਂ ਬਾਅਦ ਮੁੜ ਫਿਰ ਲੋਡਿੰਗ ਅਣਲੋਡਿੰਗ ਅਤੇ ਢੋਆ ਢੁਆਈ ਤੋਂ ਇਲਾਵਾ ਆਟੇ ਨੂੰ ਘਰ ਘਰ ਵੰਡਣ ਵਾਸਤੇ ਕਰੋੜਾਂ ਰੁਪਏ ਘਾਟਾ ਪਵੇਗਾ।ਇਸ ਨਾਲ ਖ਼ਜ਼ਾਨੇ ਤੇ 670 ਕਰੋੜ ਰੁਪਏ ਦਾ ਵਾਧੂ ਬੋਝ ਪਾਵਾਂਗੇ। ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰਾਂ ਦਾ ਕਮਿਸ਼ਨ ਵਧਾਉਣ ਲਈ ਅਤੇ ਹੋਰ ਸੂਬਿਆਂ ਦੀ ਤਰਜ਼ ਤੇ ਤਨਖਾਹ ਲਾਉਣ ਲਈ ਤਾਂ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਲਾਭਪਾਤਰੀਆਂ ਨੂੰ ਆਟੇ ਵੰਡਣ ਤੇ ਕਰੋੜਾਂ ਰੁਪਏ ਕਿੱਥੋਂ ਆਉਂਣਗੇ। ਅਤੇ ਇਹ ਫੈਸਲਾ ਪਿੰਡਾਂ ਅਤੇ ਸ਼ਹਿਰਾਂ ਦੇ ਕਾਰਡ ਧਾਰਕਾਂ ਦੇ ਪੱਖ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ 18500, ਡਿੱਪੂ ਹੋਲਡਰਾਂ ਦਾ ਰੁਜ਼ਗਾਰ ਖਤਮ ਨਹੀਂ ਹੋਣ ਦਿੱਤਾ ਜਾਵੇਗਾ।ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਫੈਸਲਾ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ। ਨਹੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਮੰਗੀ, ਪਰਮਜੀਤ ਸਿੰਘ ਹਾਂਡਾ, ਗੁਰਪ੍ਰੀਤ ਸਿੰਘ ਮੱਖੂ, ਬਲਵੀਰ ਸਿੰਘ ਤਰਨਤਾਰਨ, ਰਾਜ ਕੁਮਾਰ ਜਲੰਧਰ,ਕਰਮਜੀਤ ਸਿੰਘ ਮਹੋਲੀ, ਸਤੀਸ਼ ਕੁਮਾਰ, ਡਾ ਜਸਵਿੰਦਰ ਸਿੰਘ ਮਾਨਸਾ,ਰਾਮ ਕੁਮਾਰ ਮਾਨਸਾ,ਮੋਹਨ ਲਾਲ ਗੁਰਦਾਸਪੁਰ, ਜਗਤਾਰ ਭੁਲਾਰ, ਰਣਜੀਤ ਸਿੰਘ ਖੋਸਾ, ਅਵਤਾਰ ਫੱਕਰਸਾਰ, ਵਿਨੋਦ ਫਾਜਲਿਕਾ,ਹਰੀ ਕ੍ਰਿਸ਼ਨ ਫਾਜਲਿਕਾ, ਬਿੰਦਰ ਉੱਗੋਕੇ, ਧਰਮਪਾਲ ਬਰਨਾਲਾ, ਅਮਰਜੀਤ ਪਾਸਿਆਣਾ, ਸੰਤੋਖ ਬਠਿੰਡਾ, ਰਵਿੰਦਰ ਕੌਰ ਜਲੰਧਰ,ਸਰੋਜ ਬਾਲਾ,ਰਾਜ ਕੌਰ, ਸੁਰਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਅਤੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਸਨ।
ਨਹੀਂ ਟਲਦੀ ਫੇਰ ਆਂਟੀ , ਆਖਦੀ ਏ ਮੇਰਾ ਮੁੰਡਾ ਤਾਂ ਪੈਸੇ ਦੇ ਕੇ ਕੰਮ ਕਰਵਾਉਂਦਾ ਹੈ, ਕੋਈ ਫ੍ਰੀ ਥੋੜੀ
ਜਲੰਧਰ // (ਐਸ ਕੇ ਚਾਵਲਾ) – ਪਹਿਲਾ ਹੀ ਨਹੀਂ ਸੀ ਏਜੰਟਾਂ ਦੀ ਤੇ ਹੁਣ ਦਫਤਰ ਚ ਹੀ ਕੰਮ ਕਰਨ ਵਾਲੀ ਆਂਟੀ ਨਹੀਂ ਛੱਡ ਰਹੀ ਕੋਈ ਕਮੀ,ਸੂਤਰ ਦੱਸਦੇ ਨੇ ਕਿ ਬੀਬੀ ਦਾ ਦਫ਼ਤਰ ਵਿਚ ਪੂਰਾ ਦਬੱਕਾ ਚੱਲਦਾ ਏ ਆਣ ਜਾਣ ਵਾਲਿਆਂ ਲੋਕਾਂ ਨੂੰ ਟੁੱਟ ਟੁੱਟ ਪੈਂਦੀ ਏ ਇਹ ਬੀਬੀ ਹਾਲਾਂਕਿ ਜੋ ਕੰਮ ਬੀਬੀ ਨੂੰ ਸਰਕਾਰੀ ਤੌਰ ਤੇ ਮਿਲਿਆ ਹੈ ਉਹ ਤਾਂ ਬੀਬੀ ਨੇ ਇਕ ਦਿਨ ਵੀ ਨਹੀਂ ਕੀਤਾ ਹੁਣਾ ਤੁਹਾਨੂੰ ਦੱਸ ਦਈਏ ਕਿ ਆਂਟੀ ਦਾ ਸਰਕਾਰੀ ਤੌਰ ਤੇ ਸੇਵਾਦਾਰ ਦੀ ਨੌਕਰੀ ਦਾ ਕੰਮ ਹੈ ਪਰ ਆਂਟੀ ਦੀ ਤਾਂ ਬਾਊਆ ਨਾਲੋਂ ਵੀ ਵੱਧ ਟੋਹਰ ਹੈ ਆਂਟੀ ਤੋਂ ਕੋਈ ਵੱਡਾ ਹੋਵੇ ਜਾਂ ਛੋਟਾ ਆਂਟੀ ਤਾਂ ਸਬ ਨੂੰ ਤੂੰ ਤੜਾਕ ਕਰਕੇ ਹੀ ਬੋਲਦੀ ਹੈ ਸੁਨਣ ਚ ਹੈ ਆਪਣੇ ਹੀ ਸਟਾਫ ਨਾਲ ਆਂਟੀ ਦੀ ਬਹੁਤ ਘੱਟ ਬਣਦੀ ਹੈ ਤੁਹਾਨੂੰ ਦੱਸਦੇ ਹਾਂ ਸਟਾਫ ਨਾਲ ਘੱਟ ਬਣਦੀ ਦਾ ਕਾਰਨ ਤੁਹਾਨੂੰ ਦੱਸਦੇ ਹਾਂ ਆਂਟੀ ਜੀ ਸਾਹਿਬ ਦੇ ਕਮਰੇ ਦੇ ਬਿਲਕੁਲ ਬਾਹਰ ਆਪਣਾ ਸਿੰਘਾਸਨ ਲਗਾ ਕੇ ਬੈਠਦੇ ਨੇ ਆਉਂਦੇ ਜਾਂਦੇ ਏਜੰਟਾਂ ਦੀ ਆਉ ਭਗਤ ਕਰਦੇ ਨੇ ਤੇ ਮੋਟਾ ਕੰਮ ਵਸੂਲਦੇ ਨੇ ਤੁਹਾਨੂੰ ਦੱਸ ਦਈਏ ਸਾਹਿਬ ਦੇ ਦਫ਼ਤਰ ਅੰਦਰ ਇਕ ਰਜਿਸਟਰ ਰੱਖਿਆ ਹੋਇਆ ਹੈ ਜੋ ਕਿ ਸਾਹਿਬ ਨੇ ਪਬਲਿਕ ਦਾ ਕੰਮ ਲਿਖਣ ਵਾਸਤੇ ਲਗਾਇਆ ਹੋਇਆ ਹੈ ਪਰ ਤੁਹਾਨੂੰ ਦੱਸਦੇ ਹਾਂ ਪਬਲਿਕ ਤਾਂ ਵਿਚਾਰੀ ਇਹ ਬਾਹਰ ਬੈਠੀ ਆਂਟੀ ਮੋੜ ਦਿੰਦੀ ਹੈ ਕਹਿ ਕੇ ਕਿ ਸਾਹਿਬ ਨਹੀ ਹਨ ਪਬਲਿਕ ਵਿਚਾਰੀ ਪਰੇਸ਼ਾਨ ਹੋ ਚੱਕਰ ਕੱਢਦੀ ਰਹਿੰਦੀ ਹੈ ਤਾਂ ਉਥੇ ਹੀ ਪਾਸ ਖੜੇ ਏਜੰਟ ਪਬਲਿਕ ਨੂੰ ਆਪਣੀ ਚਪੇਟ ਵਿਚ ਲੈ ਲੈਂਦੇ ਨੇ ਆਖਦੇ ਨੇ ਪੈਸੇ ਲੱਗਣਗੇ ਤੇ ਤੁਹਾਡਾ ਕੰਮ ਜਲਦੀ ਹੋ ਜਾਵੇਗਾ ਪਬਲਿਕ ਵਿਚਾਰੀ ਪ੍ਰੇਸ਼ਨੀ ਨੂੰ ਦੂਰ ਕਰਦਿਆਂ ਉਹ ਕੰਮ ਏਜੰਟ ਨੂੰ ਦੇ ਦਿੰਦੀ ਹੈ ਤੇ ਇਹਨਾਂ ਏਜੰਟਾਂ ਦੀ ਆਂਟੀ ਨਾਲ ਕੰਮ ਦੀ ਇਕ ਫਿਕ੍ਸ ਰਿਸ਼ਵਤ ਤੈਅ ਹੈ ਤੇ ਫਿਰ ਕੀ ਆਂਟੀ ਜੀ ਸਾਹਿਬ ਦੇ ਦਫ਼ਤਰ ਅੰਦਰ ਰੱਖੀ ਕਾਪੀ ਵਿਚ ਸਾਰਾ ਕੰਮ ਨੋਟ ਕਰ ਪਹੁੰਚ ਜਾਂਦੀ ਏ ਬਾਊਆ ਕੋਲ ਤੇ ਆਖਦੀ ਬਾਊਆ ਨੂੰ ਰੋਹਬ ਪਾ ਇਹ ਕੰਮ ਕਰੋ ਪਹਿਲਾ ਜਿਸ ਕਾਰਨ ਆਂਟੀ ਦੀ ਅਕਸਰ ਹੀ ਸਟਾਫ ਨਾਲ ਵੀ ਨਹੀਂ ਬਣਦੀ ਆਖ਼ਿਰਕਰ ਸਟਾਫ ਨੂੰ ਵੀ ਸਬ ਪਤਾ ਹੈ ਇਸ ਆਂਟੀ ਦਾ ਇਹ ਸਾਰਾ ਕਾਰੋਬਾਰ, ਆਂਟੀ ਨੇ ਕਹਿੰਦੇ ਪੈਸੇ ਫਿਕ੍ਸ ਰੱਖੇ ਹਨ ਜਿਦਾ ਕਿ ਕੋਈ ਵੀ ਅਪਰੁਵਲ 100 ਤੋਂ 200 ਰੁਪਏ ਕੋਡ ਦੇ 300 , 24 ਨੰਬਰ ਦੇ 200ਰੁ ਤੇ ਪਰਮਿਟਾ ਦਾ 200 ਇਸ ਤਰਾਂ ਵੱਖ ਵੱਖ ਰੇਟ ਤੈਅ ਹੈ ਜਲਦ ਹੀ ਪੁੱਖਤਾ ਸਬੂਤਾਂ ਨਾਲ ਅਗਲੀ ਖ਼ਬਰ ਪ੍ਰਕਾਸ਼ਿਤ ਕਰਾਂਗੇ ?
ਜਲੰਧਰ // (ਚਾਵਲਾ)- ਹਾਲ ਏ ਜਲੰਧਰ RTA ਦਫਤਰ , ਸੁਣਨ ਚ ਆਇਆ ਕੇ ਸ਼ੁਕਰਵਾਰ ਖ਼ਬਰ ਲੱਗਣ ਤੋਂ ਬਾਅਦ ਬੀਬੀ ਬਹੁਤ ਕਲਪੀ ਸੀ ਆਖ਼ਿਰਕਾਰ ਕਲਪਦੀ ਕਿਊ ਨਾ , ਅਸੀਂ ਸੱਚ ਜੋ ਲਿਖਿਆ ਸੀ ਖ਼ੈਰ ਸਾਡਾ ਕੰਮ ਹੈ ਸੱਚ ਲਿਖਣਾ ਮੰਨਣਾ ਨਾ ਮੰਣਨਾ ਜਨਾਬ ਦੀ ਮਰਜ਼ੀ , ਪਰ ਜਨਾਬ ਨੇ ਤਾਂ ਖੁੱਦ ਸ਼ੁਕਰਵਾਰ ਨੂੰ ਬੀਬੀ ਨੂੰ ਅੰਦਰ ਬੁਲਵਾ ਕੇ ਦਿੱਤੀ ਥਾਪੀ ਕਿਹਾ ਬੀਬੀ ਟੈਨਸ਼ਨ ਨੀ ਲੈਣੀ ਮੇਰੇ ਹੁੰਦਿਆਂ ਜੋ ਮਰਜ਼ੀ ਕਰੋ ਜਿੰਨਾ ਚਿਰ ਮੈਂ ਹਾਂ ਸਬ ਜਾਇਜ਼ ਹੈ ਕਰਿੰਦੇ ਤੇ ਸਰਕਾਰੀ ਸੇਵਿਕਾ ਨੂੰ ਦਿੱਤੀ ਥਾਪੀ ਕਿਹਾ ਕਰੋ ਮੋਟੀ ਕਮਾਈ , ਉੱਧਰ ਬੀਬੀ ਨੇ ਖ਼ਬਰ ਲੱਗਣ ਤੋਂ ਬਾਅਦ ਉਸ ਕਰਿੰਦੇ ਨਾਲ ਸਿੱਧੀ ਹੋ ਗਈ ਤੇ ਆਖਦੀ ਮੇਰੇ ਮੁੰਡੇ ਦੇ ਪਿੱਛੇ ਕਿਊ ਪਏ ਹੋ ਉਹ ਵਿਚਾਰਾਂ ਤਾਂ ਥੋੜਾ ਜਿਹਾ ਕੰਮ ਲੈ ਕੇ ਹੀ ਤਾਂ ਆਉਂਦਾ ਹੈ , ਹੁਣ ਦੇਖਣਾ ਇਹ ਹੈ ਕਿ ਇਸ ਆਂਟੀ ਦੇ ਵਲੋਂ ਕੀਤੀ ਜਾ ਰਹੀ ਭ੍ਰਸ਼ਟਾਚਾਟੀ ਬੰਦ ਹੋਵੇਗੀ ਜਾ ਫੇਰ ਸਾਹਿਬ ਦੇ ਵੱਲੋ ਦਿੱਤੀ ਥਾਪੀ ਦੇ ਬਾਅਦ ਡਬਲ ਹੋ ਜਾਂਦੀ ਹੈ ।
ਵੈਸੇ ਸਾਹਿਬ ਨੂੰ ਸਬ ਪਤਾ ਹੈ ਕੌਣ ਸਰਕਾਰੀ ਤੇ ਕੌਣ ਗੈਰ ਸਰਕਾਰੀ । ਤੁਹਾਨੂੰ ਦੱਸ ਦਈਏ ਇਸ ਦਫ਼ਤਰ ਚੋ ਸ਼ਾਇਦ ਕਦੀ ਵੀ ਭ੍ਰਸ਼ਟਾਚਾਰੀ ਖ਼ਤਮ ਨਹੀਂ ਕੀਤੀ ਜਾ ਸਕਦੀ । ਹੁਣ ਮਾਨ ਸਰਕਾਰ ਦੇਖੌ ਕੁੱਛ ਕਰਦੀ ਹੈ ਜਾ ਨਹੀਂ
ਤੁਹਾਨੂੰ ਦੱਸ ਦਈਏ ਜਲੰਧਰ ਦੀ ਇੱਕ ਸੰਸਥਾ ਜਲਦ ਇਸ ਦਫ਼ਤਰ ਦੀ ਸ਼ਿਕਾਇਤ ਸੀ ਐਮ ਪੰਜਾਬ ਟਰਾਂਸਪੋਰਟ ਮੰਤਰੀ ਵਿਜੀਲੈਂਸ ਨੂੰ ਜਲਦ ਇਕ ਸ਼ਿਕਾਇਤ ਦੇਣ ਜਾ ਰਹੀ ਹੈ ਪੁਖਤਾ ਸਬੂਤਾਂ ਦੇ ਨਾਲ ਜਿਸ ਵਿਚ ਏਜੰਟ ਖ਼ੁਦ ਕਬੂਲ ਰਿਹਾ ਹੈ ਕਿਸ ਕੰਮ ਦੀ ਕਿੰਨੀ ਰਿਸ਼ਵਤ ਦੇ ਰਹੇ ਨੇ RTA ਦਫਤਰ ਚ ਬੈਠੇ ਸਰਕਾਰੀ ਕਰਮਚਾਰੀਆਂ ਦੇ ਥੱਲੇ ਕੰਮ ਕਰ ਰਹੇ ਚੇਲਿਆਂ ਨੂੰ।
ਵੈਸੇ ਕਹਿੰਦੇ ਹੁਣ ਆਂਟੀ ਦੇ ਮੁੰਡੇ ਦੀਆਂ ਵੀ ਕੀਮਤਾਂ ਵੱਧ ਗਈਆਂ ਨੇ ਹੁਣ ਲਾਗਵਾਏਗਾ ਕੋਡ ਟਰੈਕਟਰਾਂ ਦੇ ਸੁਨਣ ਚ ਹੈ ਆਂਟੀ ਦਾ ਮੁੰਡਾ ਸ਼ਰੇਆਮ ਆਉਂਦਾ ਤੇ ਸਾਹਿਬ ਦੇ ਮੋਹਰੇ ਬੈਠ ਟੋਹਰ ਨਾਲ ਦਿਹਾੜੀ ਦੇ 8 ਤੋਂ 10 ਕੋਡ ਲਾਗਵਾਉਂਦਾ ਤੇ ਚਲਾ ਜਾਂਦਾ , ਤੁਹਾਨੂੰ ਦੱਸ ਦਈਏ ਵੈਸੇ ਇਸ ਕੋਡ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਸੀਟਾਂ ਤੇ ਬੈਠੇ ਭ੍ਰਿਸ਼ਟਾਚਾਰ ਅਧਿਕਾਰੀ ਰਿਸ਼ਵਤ ਦੇ ਭੁੱਖੇ ਹੁੰਦੇ ਨੇ ਜੋ ਆਂਟੀ ਵਰਗਿਆਂ ਦੇ ਮੁੰਡੇ ਏਜੰਟਾਂ ਦਾ ਰੂਪ ਤੈਅ ਕਰ ਆਉਂਦੇ ਨੇ ਤੇ ਅਫਸਰਾਂ ਦੇ ਮੂੰਹ ਖੂਨ ਲਗਾ ਜਾਂਦੇ ਨੇ , ਵੈਸੇ ਤੁਹਾਨੂੰ ਦੱਸ ਦਈਏ ਸੁਨਣ ਚ ਹੈ ਆਂਟੀ ਦਾ ਮੁੰਡਾ ਇਸ 1 ਕੋਡ ਦੀ ਕੀਮਤ 300,ਤੋਂ 400 ਰੁਪਏ ਵਸੂਲ ਕਰਦਾ ਹੈ ਜਿਸ ਹਿਸਾਬ ਨਾਲ ਰੋਜ਼ਾਨਾ 2000 ਹਜ਼ਾਰ ਤੋਂ 2500 ਸੋ ਰੁਪਏ ਦੀ ਮੋਟੀ ਕਮਾਈ ਕਰ ਲੈਂਦਾ ਹੈ, ਆਖ਼ਿਰਕਾਰ ਆਂਟੀ ਦਾ ਗੁੱਸਾ ਜਾਇਜ਼ ਹੀ ਤਾਂ ਹੈ ਜੇਕਰ ਮੁੰਡੇ ਦੋ ਪੈਦਾ ਮਰ ਗਈ ਤਾਂ ਫੇਰ ਕੰਮ ਬਹੁਤ ਖਰਾਬ ਹੋਊ ,
ਹੁਣ ਦੇਖਣਾ ਹੈ ਕਿ ਆਖ਼ਿਰਕਾਰ ਇਸ ਦਫ਼ਤਰ ਚ ਵਿਜੀਲੈਂਸ ਦਾ ਗੇੜਾ ਕਦ ਵੱਜੁਗਾ ਤੇ ਇਹਨਾਂ ਏਜੰਟਾਂ ਤੇ ਕਦ ਕਾਰਵਾਈ ਹੋਵੇਗੀ।
ਆਦਮਪੁਰ // ( ਚਾਵਲਾ) – ਪਿੰਡ ਚੂਹੜਵਾਲੀ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਦੇ ਬਾਹਰ ਵੱਲ ਸਥਿਤ ਲਾਲੀ ਕਬਾੜੀਏ ਦੀ ਦੁਕਾਨ ਉਪਰ ਲੱਗੇ ਮੰਨਤ ਕੰਸਲਟੈਂਟ ਨਾਮੀ ਇਮੀਗ੍ਰੇਸ਼ਨ ਫਰਮ ਵੱਲੋਂ ਲਗਾਏ ਇਸ਼ਤਿਹਾਰੀ ਬੋਰਡ ਦੇ ਪਿੱਛੇ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਤਸਵੀਰਾਂ ਉਲਟੀਆਂ ਲਾਈਆਂ ਦੇਖੀਆਂ ਗਈਆਂ। ਗੁਰੂ ਰਵਿਦਾਸ ਜੀ ਦੀ ਤਸਵੀਰ ਦੀ ਬੇਅਦਬੀ ਬਾਰੇ ਪਤਾ ਲੱਗਦਿਆਂ ਪਿੰਡ ਚੂਹੜਵਾਲੀ ਅਤੇ ਪਿਡ ਲੇਸੜੀਵਾਲ ਦੀਆਂ ਸੰਗਤਾਂ, ਧਾਰਮਿਕ ਤੇ ਰਾਜਨੀਤਿਕ ਆਗੂਆਂ ਨੇ ਆ ਕੇ ਚੂਹੜਵਾਲੀ ਵਿਖੇ ਹੁਸ਼ਿਆਰਪੁਰ ਰੋਡ ਜਾਮ ਕਰ ਦਿੱਤਾ। ਥਾਣਾ ਆਦਮਪੁਰ ਦੀ ਪੁਲਿਸ ਟੀਮ ਐਸ.ਐਚ.ਓ ਐਸ.ਆਈ ਮਨਜੀਤ ਸਿੰਘ ਦੀ ਅਗਵਾਈ ਹੇਠ ਅਤੇ ਚੌਂਕੀ ਜੰਡੂ ਸਿੰਘਾਂ ਦੀ ਟੀਮ ਐਸ.ਆਈ ਗੁਰਮੀਤ ਰਾਮ ਦੀ ਅਗਵਾਈ ਹੇਠ ਤੁਰੰਤ ਚੂਹੜਵਾਲੀ ਵਿਖੇ ਧਰਨਾ ਸਥਾਨ ਤੇ ਪਹੁੰਚ ਗਈਮੌਕੇ ‘ਤੇ ਪਹੁੰਚੇ ਅਕਾਲੀ ਆਗੂ ਧਰਮਪਾਲ ਲੇਸੜੀਵਾਲ, ਕੁਲਦੀਪ ਕੁਮਾਰ, ਅਸ਼ੋਕ ਕਲਸੀ, ਪੰਚ ਚਰਨਦਾਸ ਲਾਡੀ, ਪੰਚ ਸ਼ਿੰਦਰਪਾਲ, ਧਨਪਤ ਰਾਏ ਦੀਪਕ ਮੇਨਕਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਲਾਲੀ ਕਬਾੜੀਏ ਦੀ ਦੁਕਾਨ ‘ਤੇ ਮੰਨਤ ਕੰਸਲਟੈਂਟ ਫਰਮ ਨੇ ਆਪਣਾ ਇਸ਼ਤਿਹਾਰ ਲਾਇਆ ਹੋਇਆ ਹੈ ਅਤੇ ਉਸ ਨੂੰ ਸਪੋਰਟ ਦੇਣ ਲਈ ਪਿੱਛੇ ਜੋ ਫਲੈਕਸ ਲਾਈ ਗਈ ਹੈ ਉਸ ‘ਤੇ ਗੁਰੂ ਰਵਿਦਾਸ ਜੀ ਦੀਆਂ ਤਸਵੀਰਾਂ ਲੱਗੀਆਂ ਹਨ, ਜੋ ਕਿ ਉਲਟੀਆਂ ਲਾਈਆਂ ਹਨ, ਇਸ ਨਾਲ ਰਵਿਦਾਸ ਸਮਾਜ ਦੀ ਹਿਰਦੇ ਵਲੂੰਧਰੇ ਗਏ ਹਨ ਜਿਸ ਕਰਕੇ ਸਮਾਜ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ।ਥਾਣਾ ਆਦਮਪੁਰ ਦੇ ਐਸ.ਐਚ.ਓ ਐਸ.ਆਈ ਮਨਜੀਤ ਸਿੰਘ ਵਲੋਂ ਬੇਅਦਬੀ ਦੀ ਘਟਣਾ ਦੇ ਦੋਸ਼ੀ ਟਰੈਵਲ ਏਜੰਟ ਮੰਨਤ ਕੰਸਲਟੈਂਟ ਫਰਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਜਿਸ ਤੋਂ ਬਾਅਦ ਰਵਿਦਾਸੀਆ ਸਮਾਜ ਵੱਲੋਂ ਮੌਕੇ ‘ਤੋਂ ਧਰਨਾ ਚੁੱਕ ਲਿਆ ਗਿਆ।
ਜਲੰਧਰ // (ਐਸ ਕੇ ਚਾਵਲਾ) – ਅਕਸਰ ਹੀ RTA ਦਫ਼ਤਰ ਚ ਵਿਜੀਲੈਂਸ ਤੇ CID ਦੇ ਅਧਿਕਾਰੀ ਘੁੰਮਦੇ ਨਜ਼ਰ ਆਉਂਦੇ ਨੇ ਪਰ ਪਤਾ ਨੀ ਫਿਰ ਵੀ ਕਿਊ ਇਹ ਏਜੰਟ , ਤੇ ਗੈਰ ਤਰੀਕੇ ਨਾਲ ਕੰਮ ਕਰ ਰਹੇ ਪ੍ਰਾਈਵੇਟ ਕਰਿੰਦੇ ਇਹਨਾਂ ਦੀ ਗ੍ਰਿਫਤ ਤੋਂ ਬਾਹਰ ਨੇ ।
ਤੁਹਾਨੂੰ ਦੱਸ ਦਈਏ ਕਿ ਪ੍ਰਾਇਵੇਟ ਕਰਿੰਦੇ ਤਾਂ ਦੂਰ ਸੂਤਰ ਆਖਦੇ ਨੇ ਕੀ ਸਰਕਾਰੀ ਕਰਮਚਾਰੀਆਂ ਦਾ ਸਰਕਾਰ ਵਲੋਂ ਦਿੱਤੀ ਤਨਖਾਹਾਂ ਨਾਲ ਘਰ ਨੀ ਚੱਲਦੇ ਸਗੋਂ ਜੋ ਰੱਖੇ ਪ੍ਰਾਈਵੇਟ ਕਰਿੰਦੇ ਰੱਖੇ ਹਨ ਇਹ ਸਰਕਾਰ ਵਲੋਂ ਦਿੱਤੀ ਜਾ ਰਹੀ ਤਨਖ਼ਾਹ ਤੋਂ ਦੁੱਗਣਾ ਕਮਾ ਕੇ ਦੇ ਰਹੇ ਹਨ।
ਜਿਦਾ ਕੀ ਅਸੀਂ ਪਿਛਲੀ ਖ਼ਬਰ ਵਿੱਚ ਦੱਸਿਆ ਸੀ ਕਿ ਹਰ ਕੰਮ ਦੀ ਇਕ ਫੀਸ (ਰਿਸ਼ਵਤ) ਰੱਖੀ ਗਈ ਹੈ। ਕਿਉਕਿ ਪਬਲਿਕ ਡੀਲਿੰਗ ਘੱਟ ਤੇ ਏਜੰਟੀ ਡੀਲਿੰਗ ਜਿਆਦਾ ਹੁੰਦੀ ਹੈ ਇਸ ਦਫ਼ਤਰ ਚ ਤੁਹਾਨੂੰ ਦੱਸ ਦਈਏ ਕਿ ਸਾਹਿਬ ਦੇ ਦਫ਼ਤਰ ਚ ਇਕ ਰਜਿਸਟਰ ਰੱਖਿਆ ਗਿਆ ਹੈ ਜਿਸ ਵਿਚ ਪਬਲਿਕ ਦਾ ਕੰਮ ਜਿਦਾ ਕੇ ਲਾਇਸੈਂਸ , ਆਰ ਸੀ ਨਵੀ , ਆਰ ਸੀ ਰੀਂ ਨਿਊ , ਹੋਰ ਕੰਮਾ ਦੀਆ ਅਪਰੁਵਲਾ ਲਿਖੀਆਂ ਜਾਂਦੀਆਂ ਹਨ ਮਗਰ ਪਬਲਿਕ ਦੇ ਨਾਲ ਨਾਲ ਬਾਹਰ ਬੈਠੇ ਇਕ ਮੈਡਮ ਜੀ ਛੋਟੇ ਮੋਟੇ ਏਜੰਟਾਂ ਦੀਆ ਅਪਰੁਵਲਾ ਲਿਖਣ ਦੇ 100ਰੂਪਏ ਪਰ ਅਪਰੁਵਲ ਦੇ ਚਾਰਜ ਕਰਦੇ ਹਨ ।
ਤੁਹਾਨੂੰ ਦੱਸ ਦਈਏ ਕਿ ਇਸ ਮੈਡਮ ਜੀ ਦਾ 2 ਦਿਨ ਪਹਿਲਾਂ ਸਾਹਿਬ ਦੇ ਦਫ਼ਤਰ ਬਾਹਰ ਕਿਸੇ ਏਜੰਟ ਨਾਲ ਕਾਫੀ ਹਾਈ ਵੋਲਟੇਜ ਡਰਾਮਾ ਹੋਇਆ ਸੀ ਕੰਮ ਨੂੰ ਲੈ ਕੇ ਜਿਸ ਤੇ ਦੋਨਾਂ ਨੇ ਆਪਸ ਵੀ ਕਾਫੀ ਬਹਿਸ ਬਾਜ਼ੀ ਵੀ ਕੀਤੀ ਉਥੇ ਹੀ ਕਰਿੰਦੇ ਨੇ ਸਰਕਾਰੀ ਮੈਡਮ ਦੇ ਉਤੇ ਆਰੋਪ ਲਗਾਉਂਦਿਆਂ ਆਖਿਆ ਅਸੀਂ ਤਾਂ ਫੇਰ ਪ੍ਰਾਇਵੇਟ ਕਰਿੰਦੇ ਹਾਂ ਤੁਸੀ ਤਾਂ ਸਰਕਾਰੀ ਹੋ ਤੁਹਾਨੂੰ ਤਾਂ ਸਰਕਾਰ ਤਨਖ਼ਾਹ ਵੀ ਦਿੰਦੀ ਹੈ ਫੇਰ ਵੀ ਤੁਸੀ ਉਪਰੋਂ ਕਮਾਈ ਕਰਦੇ ਹੋ ਤੁਹਾਡਾ ਮੁੰਡਾ ਵੀ ਰੋਜ਼ ਮੋਟਾ ਕੰਮ ਲੈ ਕੇ ਆਉਂਦਾ ਹੈ ਰੋਜ਼ਾਨਾ ਕੋਡ ਲਾਗਵਾਉਂਦਾ ਹੈ ਰੋਜ਼ਾਨਾ ਸਾਹਿਬ ਦੇ ਕੋਲ ਬੈਠਦਾ ਹੈ ਜਿਸਤੇ ਮੈਡਮ ਨੇ ਆਖਿਆ ਮੈਂ ਸਰਕਾਰੀ ਹਾਂ ਮੈਂ ਜੋ ਮਰਜ਼ੀ ਕਰਾ ਮੇਰਾ ਮੁੰਡਾ ਜਿੰਨਾ ਮਰਜ਼ੀ ਕੰਮ ਲੈ ਕੇ ਆਵੇ ਉਸਦਾ ਕੰਮ ਕੋਈ ਰੋਕ ਕੇ ਦਿਖਾਵੇ ਫਿਰ ਮੈਂ ਦਸੱਗੀ ਕੌਣ ਹਾਂ।
ਹੁਣ RTA ਸਾਹਿਬ ਹੀ ਦੱਸ ਸਕਦੇ ਨੇ ਕਿ ਇਸ ਦਫਤਰ ਚ ਕੌਣ ਅਧਿਕਾਰੀ ਤੇ ਕੌਣ ਅਣ ਅਧਿਕਾਰੀ ਇਸ ਦਫ਼ਤਰ ਚ ਆਖ਼ਿਰਕਾਰ ਕਦ ਬੰਦ ਹੋਵੇਗੀ ਏਜੰਟਾਂ ਦੀ ਤੇ ਪ੍ਰਾਇਵੇਟ ਕਰਿੰਦਿਆਂ ਦੀ ਐਂਟਰੀ ?
ਜਲੰਧਰ // (ਐਸ ਕੇ ਚਾਵਲਾ)- ਹਾਲ ਏ ਜਲੰਧਰ ਰਿਜ਼ਨਲ ਟਰਾਂਸਪੋਰਟ ਆਥਾਉਰਟੀ (RTA) ਦਫਤਰ ਦਾ ਹਾਲ ਕੰਮ ਕਰ ਰਹੇ ਸਾਰੇ ਕਲਰਕਾਂ ਕੋਲ ਹਨ ਆਪਣੇ ਥੱਲੇ ਕੰਮ ਕਰਨ ਵਾਲਿਆਂ ਦੀ ਕਰਿੰਦਿਆਂ ਦੀ ਗਿਣਤੀ ਵੱਧ ਦਫ਼ਤਰ ਚ ਬੈਠ ਹੀ ਕਰਦੇ ਹਨ ਏਜੰਟਾਂ ਦੇ ਜੈ ਨਜ਼ਾਇਜ਼ ਕੰਮ ।
ਪਾਵੇ ਹੀ ਪਬਲਿਕ ਡੀਲਿੰਗ ਦਾ ਸਮਾਂ ਸਵੇਰੇ 9 ਵਜੇ ਤੋਂ 2 ਵਜੇ ਤਕ ਹੋਵੇ ਪਰ ਏਜੰਟਾਂ ਵਾਸਤੇ ਇਹਨਾਂ ਬਾਊਆ ਦੇ ਕੋਲ 24 ਘੰਟੇ ਕੰਮ ਕਰਨ ਦਾ ਹੁੰਦੇ ਸਮਾਂ
ਵਿਜੀਲੈਂਸ ਚਾਹੇ ਤਾਂ ਇਹਨਾਂ ਬਾਊਆ ਦੇ ਵਾਟਸੱਪ ਚੈਕ ਕਰਨ ਤਾਂ ਸਾਰਾ ਸੱਚ ਸਾਹਮਣੇ ਆ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਇਹਨਾਂ ਏਜੰਟਾਂ ਦੇ ਕੰਮਾ ਨੂੰ ਕਿਊ ਪਹਿਲ ਦਿੱਤੀ ਜਾਂਦੀ ਹੈ। ਕਿਉਕਿ ਜਦ ਇਕ ਆਮ ਪਬਲਿਕ ਇਸ ਦਫ਼ਤਰ ਚ ਕੰਮ ਲੈ ਕੇ ਆਉਦੀ ਹੈ ਤਾਂ ਪਬਲਿਕ ਡੀਲਿੰਗ ਸਮੇ ਜ਼ਿਆਦਾਤਰ ਸਰਕਾਰੀ ਤੇ ਅਰਦ ਸਰਕਾਰੀ ਬਾਊ ਕੋਟ ਪੇਸ਼ੀ ਵਿਚ ਰੂੱਜੇ ਹੁੰਦੇ ਹਨ ਤਾਂ ਪਬਲਿਕ ਹੀਰਾਸ ਹੁੰਦੇ ਇਥੇ ਚੱਕਰ ਕੱਟਦੀ-ਕੱਟਦੀ ਪ੍ਰੇਸ਼ਾਨ ਹੁੰਦੀ ਹੈ ਤਾਂ ਦਫਤਰ ਚ ਹੀ ਇਕੱਠਾ ਏਜੰਟਾਂ ਦਾ ਜਮਾਵੜਾ ਇਹਨਾਂ ਨੂੰ ਆਪਣੇ ਜਾਲ ਚ ਫਸਾ ਲੈਂਦੇ ਨੇ ਆਖ਼ਿਰਕਾਰ ਇਹ ਸਭ ਰਲੀ ਮਿਲੀ ਭੁਗਤ ਜੋ ਹੈ ਪ੍ਰਾਈਵੇਟ ਕਰਿੰਦਿਆਂ ਦੀ ਤੇ ਏਜੰਟਾਂ ਦੀ ਜੇਕਰ ਇਹ ਲੋਗ ਇਸ ਤਰ੍ਹਾਂ ਨਾ ਕਰਨ ਤਾਂ ਇਹਨਾਂ ਦੇ ਘਰ ਕਿਦਾਂ ਭਰਣਗੇ ।
ਹਰ ਇਕ ਕੰਮ ਦਾ ਹੈ ਆਪਣਾ ਮੁੱਲ ਦਫਤਰ ਅੰਦਰ ਕੰਮ ਕਰ ਰਹੇ ਪ੍ਰਾਈਵੇਟ ਕਰਿੰਦੇ ਕਰ ਲੈਂਦੇ ਨੇ ਰੋਜ਼ਾਨਾ ਦੀ ਮੋਟੀ ਕਮਾਈ ਸੂਤਰਾਂ ਦੀ ਮੰਨੀਏ ਤਾਂ ਹਜ਼ਾਰਾਂ ਰੁਪਏ ਦੀ ਜਾਂਦੀ ਹੈ ਰਿਸ਼ਵਤ ਪਬਲਿਕ ਨਾਲੋਂ ਜ਼ਿਆਦਾ ਇਕੱਠ ਹੁੰਦੇ ਹੈ ਏਥੇ ਏਜੰਟਾਂ ਦਾ ਵੈਸੇ ਸੁਣਿਆ ਦਫਤਰ ਚ ਕੰਮ ਕਰ ਰਹੀ ਇਕ ਆਂਟੀ ਦਾ ਮੁੰਡਾ ਵੀ ਕਰ ਰਿਹਾ ਮੋਟੀ ਕਮਾਈ ।
ਦੱਸਾਂਗੇ ਤੁਹਾਨੂੰ ਅਗਲੀ ਖ਼ਬਰ ਚ ਕਿਸ ਤਰ੍ਹਾਂ ਹੁੰਦੀ ਇਸ ਦਫਤਰ ਚ ਰੱਖੇ ਸਰਕਾਰੀ, ਗੈਰ ਸਰਕਾਰੀ , ਤੇ ਪ੍ਰਾਈਵੇਟ ਕੰਪਨੀ ਚ ਕੰਮ ਕਰਨ ਵਾਲਿਆਂ ਦੀ ਚਾਂਦੀ । ਵੈਸੇ ਇਕ ਗੱਲ ਹੈ ਕਿ RTA ਸਾਹਿਬ ਨੂੰ ਇਸ ਸਾਰੇ ਕੰਮ ਦੀ ਜਾਣਕਾਰੀ ਹੈ ਯਾ ਨਹੀਂ ਜਲਦ ਕੀਤੀ ਜਾਵੇਗੀ RTA ਸਾਹਿਬ ਨਾਲ ਗੱਲਬਾਤ ।
ਜਲੰਧਰ // (ਐਸ ਕੇ ਚਾਵਲਾ) – ਪਹਿਲਾ ਗੱਲ ਕਰਾਂਗੇ ਜਲੰਧਰ ਦੇ RTA ਦਫ਼ਤਰ ਦੀ ਜੋ ਅਕਸਰ ਹੀ ਆਏ ਦਿਨ ਸੁਰਖੀਆਂ ਵਿਚ ਜਾ ਵਿਵਾਦਾਂ ਵਿਚ ਰਹਿੰਦਾ ਹੈ।
ਜੀ ਬਿਲਕੁੱਲ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਸਿਆਣੇ ਬੁਜ਼ੁਰਗ ਆਖਦੇ ਸਨ ਕਿ ਕੋਟ ਕਚਹਿਰੀ ਦੀਆ ਤਾਂ ਕੰਧਾਂ ਵੀ ਪੈਸੇ ਮੰਗ ਦੀਆਂ ਨੇ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਲੰਧਰ ਦੇ ਵਿਚ ਇਸ ਦਫ਼ਤਰ ਦੀਆ ਹੀ ਨਹੀਂ ਬਲਕਿ ਸਾਰੇ ਦਫਤਰ ਦੀਆ ਕੰਧਾ ਤਾਂ ਨਹੀਂ ਪਰ ਇਹਨਾਂ ਕੰਧਾ ਦੇ ਅੰਦਰ ਬੈਠੇ ਸਾਰੇ ਰਿਸ਼ਵਤਖੋਰ ਰਿਸ਼ਵਤ ਭਾਲਦੇ ਨੇ।
ਤੁਹਾਨੂੰ ਦੱਸ ਦਈਏ ਕਿ ਆਰ ਟੀ ਏ ਦਫਤਰ ਚ ਕੰਮ ਕਰ ਰਹੇ ਸਰਕਾਰੀ ਕਰਮਚਾਰੀ ਤਨਖਾਹਾਂ ਨਾਲ ਘੱਟ ਤੇ ਰਿਸ਼ਵਤ ਦੇ ਨਾਲ ਜ਼ਿਆਦਾ ਚਲਾਉਂਦੇ ਨੇ ਘਰ ।
ਆਖਿਰਕਾਰ ਕਿਸ ਤਰ੍ਹਾਂ ਦੀਆ ਲੈ ਲੈਂਦੇ ਨੇ ਰਿਸ਼ਵਤਾਂ
1, ਆਰ ਸੀ ਟੂਵਿਲਰ ਦੀ ਅਪਰੁਵਲ ਦੀ ਰਿਸ਼ਵਤ ਫਿਕ੍ਸ ਰੇਟ ਏਜੰਟਾਂ ਦੇ 50 ਤੋਂ 100 ਰੁਪਏ
2, ਆਰ ਚ 4 ਵਿਲਰ ਦੀ ਅਪਰੁਵਲ 100 ਤੋਂ 200 ਦੇ ਵਿਚ ਤੈ ਰੇਟ
3, ਆਰ ਸੀ ਰੀ ਅਸਾਇਨਮੈਂਟ 2 ਵਿਲਰ 1500 ਸੋ ਤੋਂ 2000 ਰੁਪਏ
4, ਆਰ ਸੀ 4 ਵਿਲਰ ਰੀ ਅਸਾਇਨਮੈਂਟ 3000 ਹਜ਼ਾਰ ਤੋਂ 5000 ਰੁਪਏ
ਤੁਹਾਨੂੰ ਦੱਸ ਦਈਏ ਕੀ ਕੰਮ ਕੋਈ ਵੀ ਹੋਏ ਉਸਦੀ ਕੀਮਤ ਤੈ ਹੈ ।
ਅਗਲੀ ਖ਼ਬਰ ਚ ਦੱਸਾਂਗੇ ਕੌਣ ਕੌਣ ਕਿਸਦੇ ਜ਼ਰੀਏ ਲੈ ਰਿਹਾ ਇਹ ਰਿਸ਼ਵਤ ?
ਏਸੇ ਤਰ੍ਹਾਂ ਹੀ ਜਲੰਧਰ ਦਾ ਆਰ ਟੀ ਦਫਤਰ ਹੀ ਨਹੀਂ ਬਲਕਿ ਇਸ ਦੇ ਅੰਦਰ ਆਉਂਦੇ ਡਰਾਈਵਿੰਗ ਟੈਸਟ ਟ੍ਰੈਕ ਤੇ ਵੀ ਰੱਖੀਆਂ ਗਈਆਂ ਨੇ ਕੀਮਤਾਂ ਉਸਦਾ ਵੀ ਜਲਦ ਕਰਾਂਗੇ ਖ਼ੁਲਾਸਾ।
ਬਟਾਲਾ ,ਲੁਧਿਆਣਾ // (ਚਾਵਲਾ)- ਬਟਾਲਾ ਦੀ ਨੰਦ ਵਿਹਾਰ ਕਾਲੋਨੀ ‘ਚ ਰਹਿਣ ਵਾਲੇ ਬਿਜ਼ਨੈਸਮੈਨ ਦੀਪਕ ਗੋਇਲ ਲੁਧਿਆਣਾ ਦੇ ਸਮਾਰਾਲਾ ਚੌਕ ਤੋਂ ਹੋਏ ਲਾਪਤਾ । ਜਾਣਕਾਰੀ ਦਿੰਦਿਆਂ ਦੀਪਕ ਗੋਇਲ ਦੇ ਪਿਤਾ ਅਸ਼ਵਨੀ ਕੁਮਾਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦਿਨ ਵੀਰਵਾਰ 13 ਜੁਲਾਈ ਨੂੰ ਆਪਣੇ ਕਾਰੋਬਾਰ ਦੇ ਸਿਲਸਿਲੇ ‘ਚ ਲੁਧਿਆਣਾ ਗਿਆ ਸੀ ਜੋ ਪਹਿਲਾ ਵੀ ਆਉਂਦਾ ਜਾਂਦਾ ਸੀ। ਸ਼ਾਮ ਦੇ ਕਰੀਬ ਪੌਣੇ ਅੱਠ ਵਜੇ ਪਰਿਵਾਰ ਨਾਲ ਗੱਲ ਬਾਤ ਹੋਈ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਉਹ ਕੁੱਛ ਸਮੇ ਵਿੱਚ ਵਾਪਸ ਪਰਤ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਦੀਪਕ ਦਾ ਡ੍ਰਾਇਵਰ ਸਮਰਾਲਾ ਚੌਕ ‘ਤੇ ਗੱਡੀ ਪਾਰਕ ਕਰਕੇ ਖੜ੍ਹਾ ਹੋ ਗਿਆ ਅਤੇ ਦੀਪਕ ਬਾਜ਼ਾਰ ਅੰਦਰ ਚਲੇ ਗਏ ਕਾਫ ਸਮਾਂ ਬੀਤਣ ਮਗਰੋਂ ਜਦੋ ਦੀਪਕ ਵਾਪਿਸ ਆਪਣੀ ਗੱਡੀ ਕੋਲ ਨਹੀਂ ਪਰਤਿਆ ਤਾਂ ਉਹਨਾਂ ਦਾ ਡਰਾਈਵਰ ਬਾਜ਼ਾਰ ਗਿਆ ਆਸਪਾਸ ਦੇ ਦੁਕਾਨਦਾਰਾਂ ਤੋਂ ਆਪਣੇ ਮਾਲਿਕ ਬਾਰੇ ਪੁੱਛਿਆ ਤਾਂ ਅੱਗੋਂ ਵਪਾਰੀਆਂ ਦਾ ਕਹਿਣਾ ਸੀ ਉਹ ਤਾਂ ਕਾਫ਼ੀ ਦੇਰ ਪਹਿਲਾਂ ਜਾ ਚੁਕੇ ਹਨ ਤੋਂ ਤਾਂ ਡ੍ਰਾਇਵਰ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਬਾਰੇ ਉਹਨਾਂ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ।
ਕੰਬਲਾਂ ਦਾ ਕਾਰੋਬਾਰ ਕਰਨ ਵਾਲੇ ਦੀਪਕ ਦੇ ਪਿਤਾ ਅਸ਼ਵਨੀ ਗੋਇਲ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੇ ਬੇਟੇ ਬਾਰੇ ਪਤਾ ਲਗਦਾ ਹੈ ਤਾਂ 94633- 11564 ਨੰਬਰ ‘ਤੇ ਪਰਿਵਾਰ ਨਾਲ ਸੰਪਰਕ ਕਰਨ।
ਗੁੰਮਸ਼ੁਦਗੀ ਬਾਰੇ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਲੰਧਰ // ( ਚਾਵਲਾ ) – ਮਾਡਲ ਹਾਊਸ ਜਲੰਧਰ ਵਿਖੇ ਮਾਨਵ ਅਧਿਕਾਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਦੇ 11 ਮੈਂਬਰੀ ਕਮੇਟੀ ਨੇ ਇਕੱਠੇ ਹੋ ਕੇ ਸੰਸਥਾ ਨੂੰ ਅੱਗੇ ਵਧਾਉਣ ਲਈ ਵਿਚਾਰ-ਵਟਾਂਦਰੇ ਕੀਤੇ ਹਰ ਇੱਕ ਮੈਂਬਰ ਦੇ ਮੂੰਹ ਦੀ ਇਕ ਹੀ ਅਵਾਜ ਸੀ ਗ਼ਰੀਬਾਂ ਦੀ ਭਲਾਈ ਅਤੇ ਜ਼ਰੂਰਤਮੰਦ ਲੋਕਾਂ ਮੱਦਦ ਲਈ ਹਮੇਸ਼ਾ ਖੜ੍ਹੇ ਹੋਣਗੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ| ਜਿਸ ਵਿਚ ਗਿਆਰਾ ਮੈਂਬਰ ਫੁਲ ਪਾਵਰ ਸਿੰਘ,ਬਾਬਾ ਗੁਰਮੀਤ ਸਿੰਘ,ਬਲਜੀਤ ਕੋਰ ਸੀਮਾਂ,ਸਰਬਜੀਤ ਕੋਰ,ਨੀਰੂ ਬਾਲਾ,ਰੋਹਿਤ ਅਰੋੜਾ,ਸੰਜੇ ਨਾਗਰਥ,ਅਮਿਤ ਸ਼ਰਮਾ,ਸੁਨੀਲ ਕੁਮਾਰ ਟੀਟੂ,ਰਾਜੇਸ਼ ਨਾਗਰਥ,ਮੁਨੀਸ਼ ਨਾਗਰਥ ਅਦਿ ਮੋਜੂਦ ਸਨ ।
ਜਲੰਧਰ // (ਚਾਵਲਾ) – ਜਲੰਧਰ ਦੇ ਵੱਖ ਵੱਖ ਥਾਣਿਆਂ ਚ ਸੇਵਾਵਾਂ ਦੇ ਚੁੱਕੇ ਰਜਿੰਦਰ ਸ਼ਰਮਾ ਨੇ ਬੀਤੇ ਦਿਨੀ ਥਾਣਾ ਕਰਤਾਰਪੁਰ ਚ ਪੈਂਦੀ ਚੌਂਕੀ ਕਿਸ਼ਨਗੜ੍ਹ ਵਿਚ ਬਤੌਰ ਚੌਂਕੀ ਇੰਚਾਰਜ ਦਾ ਅਹੁਦਾ ਸੰਭਾਲਿਆ ਹੈ ਤੇ ਕੱਲ ਉਨ੍ਹਾਂ ਆਪਣੇ ਮੁਲਾਜਮਾਂ ਨਾਲ ਬੱਲਾ ਪਿੰਡ ਸਥਿੱਤ ਪਵਿੱਤਰ ਧਾਮ ਡੇਰਾ ਸ਼੍ਰੀ ਸੱਚਖੰਡ ਬੱਲਾ ਵਿਖੇ ਨਤਮਸਤਕ ਹੋਏ ਨਾਲ ਹੀ ਰਜਿੰਦਰ ਸ਼ਰਮਾ ਨੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।