ਰਾਸ਼ਨ ਡਿਪੂ ਹੋਲਡਰ ਵੈਲਫੇਅਰ ਸੁਸਾਇਟੀ ਵੱਲੋਂ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਸੌਂਪਿਆ ਗਿਆ

Ration Depot Holder Welfare Society submitted a demand letter to Minister of Civil Supplies and Consumer Affairs Mr. Lal Chand Kataruchak

by admin
0 comment

ਜਲੰਧਰ – (ਚਾਵਲਾ)
ਬੀਤੇ ਦਿਨ ਰਾਸ਼ਨ ਡਿਪੂ ਹੋਲਡਰ ਵੈਲਫੇਅਰ ਸੁਸਾਇਟੀ ਵੱਲੋਂ ਸ੍ਰੀ ਦਰਸ਼ਨ ਲਾਲ ਭਸੀਨ ਦੀ ਅਗਵਾਈ ਹੇਠ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਸੌਂਪਿਆ ਗਿਆ। ਡਿਪੂ ਹੋਲਡਰਾਂ ਨੂੰ ਕਣਕ ਵੰਡ ਕਮਿਸ਼ਨ ਜਲਦੀ ਜਾਰੀ ਕਰਨ ਅਤੇ ਡਿਪੂ ਹੋਲਡਰਾਂ ਵੱਲੋਂ 2/- ਰੁਪਏ ਦੇ ਹਿਸਾਬ ਨਾਲ ਜਮ੍ਹਾਂ ਕਰਵਾਏ ਪੈਸੇ ਵਾਪਸ ਕਰਨ ਲਈ ਕਿਹਾ ਗਿਆ। ਕਿਉਂਕਿ ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ 01-01-2023 ਨੂੰ ਮੁਫਤ ਕਰ ਦਿੱਤਾ ਗਿਆ ਹੈ। ਹਰ ਡਿਪੂ ਹੋਲਡਰ ਨੂੰ ਈ-ਪੋਜ਼ ਮਸ਼ੀਨਾਂ ਦਿੱਤੀਆਂ ਜਾਣ। ਇਸ ਮੌਕੇ ਸ਼੍ਰੀ ਭਗਤ ਬਿਸ਼ਨ ਦਾਸ ਸੀਨੀਅਰ ਮੀਤ ਪ੍ਰਧਾਨ, ਹਰਭਜਨ ਸਿੰਘ ਜਨਰਲ ਸਕੱਤਰ, ਹਰਦੀਪ ਸਿੰਘ ਚੇਅਰਮੈਨ, ਵਰਿੰਦਰਾ ਭਗਤ ਖਿਆਲਾ, ਜੀਵਨ ਕਾਲੀਆ, ਨਰਿੰਦਰ ਪੱਪੂ, ਸਿਕੰਦਰ ਡਾਲੀਆ, ਅਸ਼ਵਨੀ ਕਾਲੀਆ, ਕਮਲਜੀਤ ਸਿੰਘ ਮਾਣਾ, ਰਵੀ ਕੁਮਾਰ ਆਬਾਦਪੁਰਾ ਆਦਿ ਹਾਜ਼ਰ ਸਨ।

You may also like

Leave a Comment

About Us

Daily Punjab News – Read Punjabi news from Punjab, India and all over the world. Daily Punjab covers all local Punjab news, national, political and more.

 

Contact Us: 73074-00059

@2022 – All Right Reserved. Website is Developed by iTree Network Solutions +91 94652 44786