ਪੰਜਾਬ , ਮਲੇਰਕੋਟਲਾ (ਰਾਜ ਕੁਮਾਰ ਚਾਵਲਾ) ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੀ ਗਈ ਕਣਕ ਦਾ ਕਮਿਸ਼ਨ ਪੰਜਾਬ ਸਰਕਾਰ ਜਲਦੀ ਜਾਰੀ ਕਰੇ। ਜੇਕਰ ਸਰਕਾਰ ਕਣਕ ਮੁਫ਼ਤ ਦੇ ਸਕਦੀ ਹੈ। ਡਿੱਪੂ ਹੋਲਡਰਾਂ ਨੂੰ ਉਨ੍ਹਾਂ ਦਾ ਕਮਿਸ਼ਨ ਸਮੇਂ ਸਿਰ ਕਿਉ ਨਹੀ ਦੇ ਸਕਦੀ। ਕੇਂਦਰ ਸਰਕਾਰ ਵੱਲੋਂ ਨੈਸ਼ਨਲ ਫੁਡ ਸਕਿਓਰਟੀ ਐਕਟ 2013 ਅਧੀਨ ਦਿੱਤੀ ਜਾਣ ਵਾਲੀ 2 ਰੁਪਏ ਕਿਲੋ ਵਾਲੀ ਕਣਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮੁਫ਼ਤ ਕਰ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ 118 ਦੇ ਪੰਜਾਬ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜੋ ਕਿ ਦਸੰਬਰ 2021 ਤੋਂ
2022 ਤਕ 13 ਮਹੀਨੇ ਦਾ ਅਨਾਜ ਵੰਡਿਆ ਗਿਆ
ਉਸਦਾ ਕਮਿਸ਼ਨ ਅਜੇ ਤਕ ਨਹੀਂ ਦਿੱਤਾ, ਉਨ੍ਹਾਂ ਕਿਹਾ ਕਿ 2001 ਤੋਂ ਲੈ ਕੇ 2013 ਤੱਕ ਵੰਡੀ ਗਈ ਕਣਕ ਬੀ ਪੀ ਐੱਲ,ਅੰਨਤੋਦਿਆ ਦਾ ਕਮਿਸ਼ਨ ਅਤੇ ਲੋੜ ਅਤੇ ਅਣਲੋੜ ਦਿੱਤਾ ਜਾਵੇ। ਇੱਕ ਦੇਸ਼ ਇੱਕ ਰਾਸ਼ਨ ਕਾਰਡ ਪ੍ਰਧਾਨ ਮੰਤਰੀ ਨੇ ਲਾਗੂ ਕੀਤਾ ਪ੍ਰੰਤੂ ਇੱਕ ਕਮਿਸ਼ਨ ਲਾਗੂ ਨਹੀਂ ਕੀਤਾ। ਹੋਰ ਸਟੇਟਾਂ ਵਿਚ ਮਹੀਨਾਵਾਰ ਤਨਖਾਹ, ਅਤੇ ਕਮਿਸ਼ਨ 300 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਕਿਉ ਨਹੀ ਲਾਗੂ ਹੋ ਰਿਹਾ।। ਪੰਜਾਬ ਦੇ 18500 ਡਿੱਪੂ ਹੋਲਡਰ ਨਾਲ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ। ਫੈਡਰੇਸ਼ਨ ਰਜਿ ਦੇ ਪੰਜਾਬ ਪ੍ਰਧਾਨ ਕਾਂਝਲਾ ਨੇ ਕਿਹਾ ਕਿ ਜੇਕਰ ਜਲਦੀ ਡਿੱਪੂ ਹੋਲਡਰਾ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।।ਉਨ੍ਹਾਂ ਕਿਹਾ ਕਿ ਮਹੀਨੇ ਵਾਰ ਕਣਕ ਦੀ ਵੰਡ ਯਕੀਨੀ ਬਣਾਈ ਜਾਵੇ। ਸਮੂਹ ਡਿੱਪੂ ਹੋਲਡਰਾਂ ਦਾ ਪਿੱਛਲਾ ਬਕਾਇਆ ਜਲਦੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਗੈਸ ਸਿਲੰਡਰ ਡਿੱਪੂ ਹੋਲਡਰਾਂ ਰਾਹੀਂ ਦਿੱਤੇ ਜਾਣ,ਲੋੜ ਅਣਲੋੜ, ਟਰਾਂਸਪੋਰਟ ਦਾ ਕੰਮ ਡਿੱਪੂ ਹੋਲਡਰਾ ਨੂੰ ਦਿੱਤਾ ਜਾਵੇ, ਪਨਗਰੇਨ ਦੀ ਬਜਾਏ ਪਨਸਪ ਰਾਹੀ ਡਿੱਪੂ ਹੋਲਡਰਾ ਨੂੰ ਕਣਕ ਮੁਹਾਈਆ ਕਰਵਾਈ ਜਾਵੇ। ਹਰੇਕ ਡਿੱਪੂ ਹੋਲਡਰ ਨੂੰ ਈ ਪੋਜ਼ ਮਸੀਨ ਦਿੱਤੀ ਜਾਵੇ,19 ਮਹੀਨੀਆਂ ਦਾ ਕਮਿਸ਼ਨ ਤਰੁੰਤ ਜਾਰੀ ਕੀਤਾ ਜਾਵੇ, ਹੋਰ ਸੂਬਿਆਂ ਦੀ ਤਰਜ਼ ਦੇ ਪੰਜਾਬ ਦੇ ਸਮੂਹ ਡਿੱਪੂ ਹੋਲਡਰਾਂ ਨੂੰ ਮਹੀਨਾਵਾਰ ਤਨਖਾਹ ਦਿੱਤੀ ਜਾਵੇ। ਸਰਕਾਰ ਜਲਦੀ ਡਿੱਪੂ ਹੋਲਡਰਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮਹੁੰਮਦ ਸਲੀਮ,ਸੁਰਜੀਤ ਸਿੰਘ ਮੰਗੀ , ਪ੍ਰਵੀਨ ਕੁਮਾਰ ਭੂਦਨ, ਨਜੀਰ ਬਿੰਜੋਕੀ , ਤਰਸੇਮ ਚੰਦ ਭੂਦਨ, ਸੁਰਜਦੀਨ ਕੇਲੋਂ, ਸੰਦੀਪ ਸਿੰਘ, ਪਰਮਜੀਤ ਸਿੰਘ ਹਥਨ, ਚਰਨਜੀਤ ਸਿੰਘ ਹਥਨ, ਬਿਕਰ ਸਿੰਘ ਰਾੜਵਾ, ਸੁਦਾਗਰ ਆਲੀ,ਆਦਿ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ।