ਮੋਗਾ (ਰਾਜ ਕੁਮਾਰ ਚਾਵਲਾ)- ਡਿਪਟੀ ਪੋਸਟ ਮਾਸਟਰ ਪਵਨ ਕੁਮਾਰ ਸ਼ਰਮਾ ਨੇ ਪ੍ਰੈੱਸ ਵਾਰਤਾਲਾਪ ਦੋਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਸ਼੍ਰੀ ਰਾਮ ਕੁਮਾਰ ਸ਼ਰਮਾ, ਦਾਦਾ ਸ਼੍ਰੀ ਪੰਡਿਤ ਆਸਾ ਰਾਮ ਤੇ ਪੜਦਾਦਾ ਸ਼੍ਰੀ ਪੰਡਿਤ ਪੂਰਨ ਚੰਦ ਹੋਰਾਂ ਨੇ ਵੀ ਪੋਸਟਲ ਮਹਿਕਮੇ ਵਿੱਚ ਬਹੁਤ ਹੀ ਇਮਾਨਦਾਰੀ ਤੇ ਮਿਹਨਤ ਨਾਲ ਸੇਵਾਵਾਂ ਨਿਭਾਇਆਂ। ਬਜੁਰਗਾਂ ਤੋਂ ਮਿਲੇ ਸੰਸਕਾਰਾਂ ਸਦਕਾ ਉਹਨਾਂ ਨੇ ਇਸ ਮਹਿਕਮੇ ਵਿੱਚ ਮਿਹਨਤ ਤੇ ਪੂਰੀ ਇਮਾਨਦਾਰੀ ਨਾਲ 32 ਸਾਲ ਬੇਦਾਗ ਸੇਵਾ ਕੀਤੀ। ਪਰ ਹੁਣ ਕੁਝ ਘਰੇਲੂ ਰੁਝੇਵਿਆਂ ਕਾਰਨ ਸਵੇ ਸੇਵਾਮੁਕਤੀ ਲੈ ਰਹੇ ਹਨ। ਉਹ ਸਮੂਹ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਹਨਾਂ ਨੇ ਨੌਕਰੀ ਦੋਰਾਨ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ। ਸਟਾਫ਼ ਮੈਂਬਰਾਂਨ ਵਲੋਂ ਸੇਵਾਮੁਕਤੀ ਪ੍ਰੋਗ੍ਰਾਮ ਬਹੁਤ ਹੀ ਵਧੀਆ ਅਯੋਜਿਤ ਕੀਤਾ ਗਿਆ। ਸੁਨੀਲ ਕੁਮਾਰ ਏ ਐਸ ਪੀ ਓ ਮੋਗਾ,ਸਰਬਜੀਤ ਸਿੰਘ ਮੈਂਗੀ ਪੋਸਟ ਮਾਸਟਰ [ਮੁੱਖ ਪੋਸਟ ਆਫਿਸ ਮੋਗਾ] ਤੇ ਹਰਦੇਵ ਸਿੰਘ ਮੇਲ ਉਵਰਸੀਰ ਆਦ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪਵਨ ਕੁਮਾਰ ਸ਼ਰਮਾ ਬਹੁਤ ਹੀ ਮੇਹਨਤੀ, ਇਮਾਨਦਾਰ,ਮਿੱਠ ਬੋਲੜੇ ਸਭਾਵ ਵਾਲੇ ਤੇ ਸਭ ਨੂੰ ਸਹਿਯੋਗ ਦੇਣ ਵਾਲੇ ਇਨਸਾਨ ਹਨ। ਉਹਨਾਂ ਨੌਕਰੀ ਦੋਰਾਨ ਕਿਸੇ ਨਾਲ ਵੀ ਗਲਤ ਵਰਤਾਓ ਨਹੀਂ ਕੀਤਾ ਤੇ ਸਭ ਨਾਲ ਪ੍ਰੇਮ ਪਿਆਰ ਨਾਲ ਰਹੇ। ਉਹਨਾਂ ਦੀਆਂ ਯਾਦਾਂ ਹਮੇਸ਼ਾ ਯਾਦ ਰਹਿਣਗਿਆਂ।ਇੰਨਾਂ ਦਾ ਸਟਾਫ ਪ੍ਰਤੀ ਵਰਤਾਓ ਬਹੁਤ ਹੀ ਸ਼ਲਾਘਾਯੋਗ ਹੈ। ਅਸੀਂ ਸਮੂਹ ਸਟਾਫ਼ ਉਹਨਾਂ ਦੀ ਤੰਦਰੁਸਤੀ ਲਈ ਮਾਲਕ ਅੱਗੇ ਅਰਦਾਸ ਕਰਦੇ ਹਾ। ਅੰਤ ਵਿੱਚ ਸਮੂਹ ਸਟਾਫ ਮੈਂਬਰਾਂਨ ਨੇ ਸ਼ਰਮਾ ਤੇ ਉਹਨਾਂ ਦੀ ਧਰਮਪਤਨੀ ਪ੍ਰਵੀਨ ਸ਼ਰਮਾ ਨੂੰ ਫੁੱਲਾਂ ਦੇ ਹਾਰ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਕਤ ਦਮਪਤੀ ਵਲੋਂ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪ ਜੀ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ। ਪ੍ਰੋਗ੍ਰਾਮ ਤੋਂ ਬਾਅਦ ਹਾਜ਼ਰੀਨ ਨੇ ਲਾਈਟ ਰਿਫਰੈਸ਼ਮੈਂਟ ਦਾ ਅਨੰਦ ਮਾਣਿਆ। ਇਸ ਮੋਕੇ ਸਟਾਫ਼ ਮੈਂਬਰ ਕਰਨ ਸ਼ਰਮਾ ਪੀ ਏ, ਜਗਜੀਤ ਸਿੰਘ ਐਸ ਪੀ ਐਮ ਮੋਗਾ ਸਿਟੀ ਐਸ ੳ , ਤੇਜਪਰੀਤ ਕੋਰ ਅਕਾਊਂਟੈਂਟ,ਅਵਤਾਰ ਸਿੰਘ ਸਕੱਤਰ ਏ ਆਈ ਪੀ ਈ ਯੂ ਬ੍ਰਾਂਚ ਮੋਗਾ ਤੇ ਦਵਿੰਦਰ ਸਿੰਘ ਪੀ ਏ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ।