ਜਲੰਧਰ // ( ਚਾਵਲਾ ) – ਜਲੰਧਰ ਦਿਹਾਤੀ ਚ ਵੱਖ ਵੱਖ ਥਾਣਿਆਂ ਚ ਸੇਵਾਵਾਂ ਦੇ ਚੁੱਕੇ ਏ ਐਸ ਆਈ ਰਜਿੰਦਰ ਸ਼ਰਮਾ ਨੇ ਅੱਜ ਥਾਣਾ ਕਰਤਾਰਪੁਰ ਅਧੀਨ ਪੈਂਦੀ ਕਿਸ਼ਨਗੜ੍ਹ ਚੌਂਕੀ ਦਾ ਬਤੋਰ ਚੌਂਕੀ ਇੰਚਾਰਜ ਚਾਰਜ ਸੰਭਾਲਿਆ ਹੈ , ਉਥੇ ਹੀ ਰਾਜਿੰਦਰ ਸ਼ਰਮਾ ਨੇ ਲੋਕਾਂ ਨੂੰ ਅਪੀਲ ਕਰਦਿਆ ਆਖਿਆ ਕਿ ਲੋਕ ਪੁਲਿਸ ਦਾ ਵੱਧ ਚੜ੍ਹ ਕੇ ਸਹਿਯੋਗ ਦੇਣ ਤੇ ਉਥੇ ਹੀ ਸ਼ਰਮਾ ਨੇ ਕਿਹਾ ਕੀ ਉਹ ਆਪਣੇ ਇਲਾਕੇ ਅੰਦਰ ਕਿਸੇ ਵੀ ਤਰ੍ਹਾਂ ਦਾ ਨਾਸ਼ਾ ਨਹੀਂ ਵਿਕਣ ਦੇਣਗੇ ਤੇ ਕੋਈ ਵੀ ਗੈਰ ਕਾਨੂੰਨੀ ਕੰਮ ਨਹੀ ਕਰਨ ਦੇਣਗੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸ਼ਕਸ਼ ਇਸ ਇਲਾਕੇ ਵਿਚ ਨਸ਼ਾ ਵੇਚਦਾ , ਜਾ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਲੋਕ ਪੁਲਿਸ ਨੂੰ ਗੁਪਤ ਸੂਚਨਾ ਦੇਣ ਉਹਨਾਂ ਦਾ ਨਾਮ ਗੁਮਨਾਮ ਰਹੇਗਾ ਤੇ ਤਸਕਰਾਂ ਉਪਰ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰ ਉਨ੍ਹਾਂ ਨੇ ਸਲਾਖਾਂ ਪਿੱਛੇ ਸੁਟਿਆ ਜਾਵੇਗਾ।