ਵਪਾਰ ਦੇ ਸੰਬੰਧ ਚ ਲੁਧਿਆਣਾ ਗਏ ਬਟਾਲਾ ਦੇ ਵਪਾਰੀ ਦੀਪਕ ਗੋਇਲ ਸਮਰਾਲਾ ਚੋਂਕ ਤੋਂ ਗਾਇਬ

Batala businessman Deepak Goyal, who went to Ludhiana for business, has disappeared from Samrala Chowk

by admin
0 comment

ਬਟਾਲਾ ,ਲੁਧਿਆਣਾ // (ਚਾਵਲਾ)- ਬਟਾਲਾ ਦੀ ਨੰਦ ਵਿਹਾਰ ਕਾਲੋਨੀ ‘ਚ ਰਹਿਣ ਵਾਲੇ ਬਿਜ਼ਨੈਸਮੈਨ ਦੀਪਕ ਗੋਇਲ ਲੁਧਿਆਣਾ ਦੇ ਸਮਾਰਾਲਾ ਚੌਕ ਤੋਂ ਹੋਏ ਲਾਪਤਾ । ਜਾਣਕਾਰੀ ਦਿੰਦਿਆਂ ਦੀਪਕ ਗੋਇਲ ਦੇ ਪਿਤਾ ਅਸ਼ਵਨੀ ਕੁਮਾਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦਿਨ ਵੀਰਵਾਰ 13 ਜੁਲਾਈ ਨੂੰ ਆਪਣੇ ਕਾਰੋਬਾਰ ਦੇ ਸਿਲਸਿਲੇ ‘ਚ ਲੁਧਿਆਣਾ ਗਿਆ ਸੀ ਜੋ ਪਹਿਲਾ ਵੀ ਆਉਂਦਾ ਜਾਂਦਾ ਸੀ। ਸ਼ਾਮ ਦੇ ਕਰੀਬ ਪੌਣੇ ਅੱਠ ਵਜੇ ਪਰਿਵਾਰ ਨਾਲ ਗੱਲ ਬਾਤ ਹੋਈ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਉਹ ਕੁੱਛ ਸਮੇ ਵਿੱਚ ਵਾਪਸ ਪਰਤ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਦੀਪਕ ਦਾ ਡ੍ਰਾਇਵਰ ਸਮਰਾਲਾ ਚੌਕ ‘ਤੇ ਗੱਡੀ ਪਾਰਕ ਕਰਕੇ ਖੜ੍ਹਾ ਹੋ ਗਿਆ ਅਤੇ ਦੀਪਕ ਬਾਜ਼ਾਰ ਅੰਦਰ ਚਲੇ ਗਏ ਕਾਫ ਸਮਾਂ ਬੀਤਣ ਮਗਰੋਂ ਜਦੋ ਦੀਪਕ ਵਾਪਿਸ ਆਪਣੀ ਗੱਡੀ ਕੋਲ ਨਹੀਂ ਪਰਤਿਆ ਤਾਂ ਉਹਨਾਂ ਦਾ ਡਰਾਈਵਰ ਬਾਜ਼ਾਰ ਗਿਆ ਆਸਪਾਸ ਦੇ ਦੁਕਾਨਦਾਰਾਂ ਤੋਂ ਆਪਣੇ ਮਾਲਿਕ ਬਾਰੇ ਪੁੱਛਿਆ ਤਾਂ ਅੱਗੋਂ ਵਪਾਰੀਆਂ ਦਾ ਕਹਿਣਾ ਸੀ ਉਹ ਤਾਂ ਕਾਫ਼ੀ ਦੇਰ ਪਹਿਲਾਂ ਜਾ ਚੁਕੇ ਹਨ ਤੋਂ ਤਾਂ ਡ੍ਰਾਇਵਰ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਬਾਰੇ ਉਹਨਾਂ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ।

ਕੰਬਲਾਂ ਦਾ ਕਾਰੋਬਾਰ ਕਰਨ ਵਾਲੇ ਦੀਪਕ ਦੇ ਪਿਤਾ ਅਸ਼ਵਨੀ ਗੋਇਲ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੇ ਬੇਟੇ ਬਾਰੇ ਪਤਾ ਲਗਦਾ ਹੈ ਤਾਂ 94633- 11564 ਨੰਬਰ ‘ਤੇ ਪਰਿਵਾਰ ਨਾਲ ਸੰਪਰਕ ਕਰਨ।

ਗੁੰਮਸ਼ੁਦਗੀ ਬਾਰੇ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

You may also like

Leave a Comment

About Us

Daily Punjab News – Read Punjabi news from Punjab, India and all over the world. Daily Punjab covers all local Punjab news, national, political and more.

 

Contact Us: 73074-00059

@2022 – All Right Reserved. Website is Developed by iTree Network Solutions +91 94652 44786