ਜਲੰਧਰ // (ਚਾਵਲਾ)- ਹਾਲ ਏ ਜਲੰਧਰ RTA ਦਫਤਰ , ਸੁਣਨ ਚ ਆਇਆ ਕੇ ਸ਼ੁਕਰਵਾਰ ਖ਼ਬਰ ਲੱਗਣ ਤੋਂ ਬਾਅਦ ਬੀਬੀ ਬਹੁਤ ਕਲਪੀ ਸੀ ਆਖ਼ਿਰਕਾਰ ਕਲਪਦੀ ਕਿਊ ਨਾ , ਅਸੀਂ ਸੱਚ ਜੋ ਲਿਖਿਆ ਸੀ ਖ਼ੈਰ ਸਾਡਾ ਕੰਮ ਹੈ ਸੱਚ ਲਿਖਣਾ ਮੰਨਣਾ ਨਾ ਮੰਣਨਾ ਜਨਾਬ ਦੀ ਮਰਜ਼ੀ , ਪਰ ਜਨਾਬ ਨੇ ਤਾਂ ਖੁੱਦ ਸ਼ੁਕਰਵਾਰ ਨੂੰ ਬੀਬੀ ਨੂੰ ਅੰਦਰ ਬੁਲਵਾ ਕੇ ਦਿੱਤੀ ਥਾਪੀ ਕਿਹਾ ਬੀਬੀ ਟੈਨਸ਼ਨ ਨੀ ਲੈਣੀ ਮੇਰੇ ਹੁੰਦਿਆਂ ਜੋ ਮਰਜ਼ੀ ਕਰੋ ਜਿੰਨਾ ਚਿਰ ਮੈਂ ਹਾਂ ਸਬ ਜਾਇਜ਼ ਹੈ ਕਰਿੰਦੇ ਤੇ ਸਰਕਾਰੀ ਸੇਵਿਕਾ ਨੂੰ ਦਿੱਤੀ ਥਾਪੀ ਕਿਹਾ ਕਰੋ ਮੋਟੀ ਕਮਾਈ , ਉੱਧਰ ਬੀਬੀ ਨੇ ਖ਼ਬਰ ਲੱਗਣ ਤੋਂ ਬਾਅਦ ਉਸ ਕਰਿੰਦੇ ਨਾਲ ਸਿੱਧੀ ਹੋ ਗਈ ਤੇ ਆਖਦੀ ਮੇਰੇ ਮੁੰਡੇ ਦੇ ਪਿੱਛੇ ਕਿਊ ਪਏ ਹੋ ਉਹ ਵਿਚਾਰਾਂ ਤਾਂ ਥੋੜਾ ਜਿਹਾ ਕੰਮ ਲੈ ਕੇ ਹੀ ਤਾਂ ਆਉਂਦਾ ਹੈ , ਹੁਣ ਦੇਖਣਾ ਇਹ ਹੈ ਕਿ ਇਸ ਆਂਟੀ ਦੇ ਵਲੋਂ ਕੀਤੀ ਜਾ ਰਹੀ ਭ੍ਰਸ਼ਟਾਚਾਟੀ ਬੰਦ ਹੋਵੇਗੀ ਜਾ ਫੇਰ ਸਾਹਿਬ ਦੇ ਵੱਲੋ ਦਿੱਤੀ ਥਾਪੀ ਦੇ ਬਾਅਦ ਡਬਲ ਹੋ ਜਾਂਦੀ ਹੈ ।
ਵੈਸੇ ਸਾਹਿਬ ਨੂੰ ਸਬ ਪਤਾ ਹੈ ਕੌਣ ਸਰਕਾਰੀ ਤੇ ਕੌਣ ਗੈਰ ਸਰਕਾਰੀ । ਤੁਹਾਨੂੰ ਦੱਸ ਦਈਏ ਇਸ ਦਫ਼ਤਰ ਚੋ ਸ਼ਾਇਦ ਕਦੀ ਵੀ ਭ੍ਰਸ਼ਟਾਚਾਰੀ ਖ਼ਤਮ ਨਹੀਂ ਕੀਤੀ ਜਾ ਸਕਦੀ । ਹੁਣ ਮਾਨ ਸਰਕਾਰ ਦੇਖੌ ਕੁੱਛ ਕਰਦੀ ਹੈ ਜਾ ਨਹੀਂ
ਤੁਹਾਨੂੰ ਦੱਸ ਦਈਏ ਜਲੰਧਰ ਦੀ ਇੱਕ ਸੰਸਥਾ ਜਲਦ ਇਸ ਦਫ਼ਤਰ ਦੀ ਸ਼ਿਕਾਇਤ ਸੀ ਐਮ ਪੰਜਾਬ ਟਰਾਂਸਪੋਰਟ ਮੰਤਰੀ ਵਿਜੀਲੈਂਸ ਨੂੰ ਜਲਦ ਇਕ ਸ਼ਿਕਾਇਤ ਦੇਣ ਜਾ ਰਹੀ ਹੈ ਪੁਖਤਾ ਸਬੂਤਾਂ ਦੇ ਨਾਲ ਜਿਸ ਵਿਚ ਏਜੰਟ ਖ਼ੁਦ ਕਬੂਲ ਰਿਹਾ ਹੈ ਕਿਸ ਕੰਮ ਦੀ ਕਿੰਨੀ ਰਿਸ਼ਵਤ ਦੇ ਰਹੇ ਨੇ RTA ਦਫਤਰ ਚ ਬੈਠੇ ਸਰਕਾਰੀ ਕਰਮਚਾਰੀਆਂ ਦੇ ਥੱਲੇ ਕੰਮ ਕਰ ਰਹੇ ਚੇਲਿਆਂ ਨੂੰ।
ਵੈਸੇ ਕਹਿੰਦੇ ਹੁਣ ਆਂਟੀ ਦੇ ਮੁੰਡੇ ਦੀਆਂ ਵੀ ਕੀਮਤਾਂ ਵੱਧ ਗਈਆਂ ਨੇ ਹੁਣ ਲਾਗਵਾਏਗਾ ਕੋਡ ਟਰੈਕਟਰਾਂ ਦੇ ਸੁਨਣ ਚ ਹੈ ਆਂਟੀ ਦਾ ਮੁੰਡਾ ਸ਼ਰੇਆਮ ਆਉਂਦਾ ਤੇ ਸਾਹਿਬ ਦੇ ਮੋਹਰੇ ਬੈਠ ਟੋਹਰ ਨਾਲ ਦਿਹਾੜੀ ਦੇ 8 ਤੋਂ 10 ਕੋਡ ਲਾਗਵਾਉਂਦਾ ਤੇ ਚਲਾ ਜਾਂਦਾ , ਤੁਹਾਨੂੰ ਦੱਸ ਦਈਏ ਵੈਸੇ ਇਸ ਕੋਡ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਸੀਟਾਂ ਤੇ ਬੈਠੇ ਭ੍ਰਿਸ਼ਟਾਚਾਰ ਅਧਿਕਾਰੀ ਰਿਸ਼ਵਤ ਦੇ ਭੁੱਖੇ ਹੁੰਦੇ ਨੇ ਜੋ ਆਂਟੀ ਵਰਗਿਆਂ ਦੇ ਮੁੰਡੇ ਏਜੰਟਾਂ ਦਾ ਰੂਪ ਤੈਅ ਕਰ ਆਉਂਦੇ ਨੇ ਤੇ ਅਫਸਰਾਂ ਦੇ ਮੂੰਹ ਖੂਨ ਲਗਾ ਜਾਂਦੇ ਨੇ , ਵੈਸੇ ਤੁਹਾਨੂੰ ਦੱਸ ਦਈਏ ਸੁਨਣ ਚ ਹੈ ਆਂਟੀ ਦਾ ਮੁੰਡਾ ਇਸ 1 ਕੋਡ ਦੀ ਕੀਮਤ 300,ਤੋਂ 400 ਰੁਪਏ ਵਸੂਲ ਕਰਦਾ ਹੈ ਜਿਸ ਹਿਸਾਬ ਨਾਲ ਰੋਜ਼ਾਨਾ 2000 ਹਜ਼ਾਰ ਤੋਂ 2500 ਸੋ ਰੁਪਏ ਦੀ ਮੋਟੀ ਕਮਾਈ ਕਰ ਲੈਂਦਾ ਹੈ, ਆਖ਼ਿਰਕਾਰ ਆਂਟੀ ਦਾ ਗੁੱਸਾ ਜਾਇਜ਼ ਹੀ ਤਾਂ ਹੈ ਜੇਕਰ ਮੁੰਡੇ ਦੋ ਪੈਦਾ ਮਰ ਗਈ ਤਾਂ ਫੇਰ ਕੰਮ ਬਹੁਤ ਖਰਾਬ ਹੋਊ ,
ਹੁਣ ਦੇਖਣਾ ਹੈ ਕਿ ਆਖ਼ਿਰਕਾਰ ਇਸ ਦਫ਼ਤਰ ਚ ਵਿਜੀਲੈਂਸ ਦਾ ਗੇੜਾ ਕਦ ਵੱਜੁਗਾ ਤੇ ਇਹਨਾਂ ਏਜੰਟਾਂ ਤੇ ਕਦ ਕਾਰਵਾਈ ਹੋਵੇਗੀ।