ਨਹੀਂ ਟਲਦੀ ਫੇਰ ਆਂਟੀ , ਆਖਦੀ ਏ ਮੇਰਾ ਮੁੰਡਾ ਤਾਂ ਪੈਸੇ ਦੇ ਕੇ ਕੰਮ ਕਰਵਾਉਂਦਾ ਹੈ, ਕੋਈ ਫ੍ਰੀ ਥੋੜੀ

The black business of bribery is not stopping in the RTA office of Jalandhar

by admin
0 comment

ਜਲੰਧਰ // (ਐਸ ਕੇ ਚਾਵਲਾ) – ਪਹਿਲਾ ਹੀ ਨਹੀਂ ਸੀ ਏਜੰਟਾਂ ਦੀ ਤੇ ਹੁਣ ਦਫਤਰ ਚ ਹੀ ਕੰਮ ਕਰਨ ਵਾਲੀ ਆਂਟੀ ਨਹੀਂ ਛੱਡ ਰਹੀ ਕੋਈ ਕਮੀ,ਸੂਤਰ ਦੱਸਦੇ ਨੇ ਕਿ ਬੀਬੀ ਦਾ ਦਫ਼ਤਰ ਵਿਚ ਪੂਰਾ ਦਬੱਕਾ ਚੱਲਦਾ ਏ ਆਣ ਜਾਣ ਵਾਲਿਆਂ ਲੋਕਾਂ ਨੂੰ ਟੁੱਟ ਟੁੱਟ ਪੈਂਦੀ ਏ ਇਹ ਬੀਬੀ ਹਾਲਾਂਕਿ ਜੋ ਕੰਮ ਬੀਬੀ ਨੂੰ ਸਰਕਾਰੀ ਤੌਰ ਤੇ ਮਿਲਿਆ ਹੈ ਉਹ ਤਾਂ ਬੀਬੀ ਨੇ ਇਕ ਦਿਨ ਵੀ ਨਹੀਂ ਕੀਤਾ ਹੁਣਾ ਤੁਹਾਨੂੰ ਦੱਸ ਦਈਏ ਕਿ ਆਂਟੀ ਦਾ ਸਰਕਾਰੀ ਤੌਰ ਤੇ ਸੇਵਾਦਾਰ ਦੀ ਨੌਕਰੀ ਦਾ ਕੰਮ ਹੈ ਪਰ ਆਂਟੀ ਦੀ ਤਾਂ ਬਾਊਆ ਨਾਲੋਂ ਵੀ ਵੱਧ ਟੋਹਰ ਹੈ ਆਂਟੀ ਤੋਂ ਕੋਈ ਵੱਡਾ ਹੋਵੇ ਜਾਂ ਛੋਟਾ ਆਂਟੀ ਤਾਂ ਸਬ ਨੂੰ ਤੂੰ ਤੜਾਕ ਕਰਕੇ ਹੀ ਬੋਲਦੀ ਹੈ ਸੁਨਣ ਚ ਹੈ ਆਪਣੇ ਹੀ ਸਟਾਫ ਨਾਲ ਆਂਟੀ ਦੀ ਬਹੁਤ ਘੱਟ ਬਣਦੀ ਹੈ ਤੁਹਾਨੂੰ ਦੱਸਦੇ ਹਾਂ ਸਟਾਫ ਨਾਲ ਘੱਟ ਬਣਦੀ ਦਾ ਕਾਰਨ ਤੁਹਾਨੂੰ ਦੱਸਦੇ ਹਾਂ ਆਂਟੀ ਜੀ ਸਾਹਿਬ ਦੇ ਕਮਰੇ ਦੇ ਬਿਲਕੁਲ ਬਾਹਰ ਆਪਣਾ ਸਿੰਘਾਸਨ ਲਗਾ ਕੇ ਬੈਠਦੇ ਨੇ ਆਉਂਦੇ ਜਾਂਦੇ ਏਜੰਟਾਂ ਦੀ ਆਉ ਭਗਤ ਕਰਦੇ ਨੇ ਤੇ ਮੋਟਾ ਕੰਮ ਵਸੂਲਦੇ ਨੇ ਤੁਹਾਨੂੰ ਦੱਸ ਦਈਏ ਸਾਹਿਬ ਦੇ ਦਫ਼ਤਰ ਅੰਦਰ ਇਕ ਰਜਿਸਟਰ ਰੱਖਿਆ ਹੋਇਆ ਹੈ ਜੋ ਕਿ ਸਾਹਿਬ ਨੇ ਪਬਲਿਕ ਦਾ ਕੰਮ ਲਿਖਣ ਵਾਸਤੇ ਲਗਾਇਆ ਹੋਇਆ ਹੈ ਪਰ ਤੁਹਾਨੂੰ ਦੱਸਦੇ ਹਾਂ ਪਬਲਿਕ ਤਾਂ ਵਿਚਾਰੀ ਇਹ ਬਾਹਰ ਬੈਠੀ ਆਂਟੀ ਮੋੜ ਦਿੰਦੀ ਹੈ ਕਹਿ ਕੇ ਕਿ ਸਾਹਿਬ ਨਹੀ ਹਨ ਪਬਲਿਕ ਵਿਚਾਰੀ ਪਰੇਸ਼ਾਨ ਹੋ ਚੱਕਰ ਕੱਢਦੀ ਰਹਿੰਦੀ ਹੈ ਤਾਂ ਉਥੇ ਹੀ ਪਾਸ ਖੜੇ ਏਜੰਟ ਪਬਲਿਕ ਨੂੰ ਆਪਣੀ ਚਪੇਟ ਵਿਚ ਲੈ ਲੈਂਦੇ ਨੇ ਆਖਦੇ ਨੇ ਪੈਸੇ ਲੱਗਣਗੇ ਤੇ ਤੁਹਾਡਾ ਕੰਮ ਜਲਦੀ ਹੋ ਜਾਵੇਗਾ ਪਬਲਿਕ ਵਿਚਾਰੀ ਪ੍ਰੇਸ਼ਨੀ ਨੂੰ ਦੂਰ ਕਰਦਿਆਂ ਉਹ ਕੰਮ ਏਜੰਟ ਨੂੰ ਦੇ ਦਿੰਦੀ ਹੈ ਤੇ ਇਹਨਾਂ ਏਜੰਟਾਂ ਦੀ ਆਂਟੀ ਨਾਲ ਕੰਮ ਦੀ ਇਕ ਫਿਕ੍ਸ ਰਿਸ਼ਵਤ ਤੈਅ ਹੈ ਤੇ ਫਿਰ ਕੀ ਆਂਟੀ ਜੀ ਸਾਹਿਬ ਦੇ ਦਫ਼ਤਰ ਅੰਦਰ ਰੱਖੀ ਕਾਪੀ ਵਿਚ ਸਾਰਾ ਕੰਮ ਨੋਟ ਕਰ ਪਹੁੰਚ ਜਾਂਦੀ ਏ ਬਾਊਆ ਕੋਲ ਤੇ ਆਖਦੀ ਬਾਊਆ ਨੂੰ ਰੋਹਬ ਪਾ ਇਹ ਕੰਮ ਕਰੋ ਪਹਿਲਾ ਜਿਸ ਕਾਰਨ ਆਂਟੀ ਦੀ ਅਕਸਰ ਹੀ ਸਟਾਫ ਨਾਲ ਵੀ ਨਹੀਂ ਬਣਦੀ ਆਖ਼ਿਰਕਰ ਸਟਾਫ ਨੂੰ ਵੀ ਸਬ ਪਤਾ ਹੈ ਇਸ ਆਂਟੀ ਦਾ ਇਹ ਸਾਰਾ ਕਾਰੋਬਾਰ, ਆਂਟੀ ਨੇ ਕਹਿੰਦੇ ਪੈਸੇ ਫਿਕ੍ਸ ਰੱਖੇ ਹਨ ਜਿਦਾ ਕਿ ਕੋਈ ਵੀ ਅਪਰੁਵਲ 100 ਤੋਂ 200 ਰੁਪਏ ਕੋਡ ਦੇ 300 , 24 ਨੰਬਰ ਦੇ 200ਰੁ ਤੇ ਪਰਮਿਟਾ ਦਾ 200 ਇਸ ਤਰਾਂ ਵੱਖ ਵੱਖ ਰੇਟ ਤੈਅ ਹੈ ਜਲਦ ਹੀ ਪੁੱਖਤਾ ਸਬੂਤਾਂ ਨਾਲ ਅਗਲੀ ਖ਼ਬਰ ਪ੍ਰਕਾਸ਼ਿਤ ਕਰਾਂਗੇ ?

You may also like

Leave a Comment

About Us

Daily Punjab News – Read Punjabi news from Punjab, India and all over the world. Daily Punjab covers all local Punjab news, national, political and more.

 

Contact Us: 73074-00059

@2022 – All Right Reserved. Website is Developed by iTree Network Solutions +91 94652 44786