ਜਲੰਧਰ (ਚਾਵਲਾ ) ਆਏ ਦਿਨ ਭੂ-ਮਾਫੀਆ ਦੇ ਲੋਕ ਕਿਸੇ ਨਾ ਕਿਸੇ ਕਾਂਡ ਨੂੰ ਲੈ ਕੇ ਸ਼ਹਿਰ ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ| ਪਰ ਇਸ ਵਾਰ ਭੂ-ਮਾਫੀਆ ਦੇ ਲੋਕਾਂ ਵੱਲੋਂ ਲਾਂਬੜੇ ਦੀ ਹੱਦ ਵਿੱਚ ਇੱਕ ਕਲੋਨੀ ਕੱਟ ਕੇ ਭੋਲੇ ਭਾਲੇ ਲੋਕਾਂ ਨਾਲ ਇਹੋ ਜਿਹਾ ਖੇਡ ਖੇਡਿਆ ਹੈ ਜਿਸ ਨੂੰ ਵੇਖ ਕੇ ਪ੍ਰਸ਼ਾਸਨ ਦੀ ਵੀ ਰਾਤਾਂ ਦੀ ਨੀਂਦ ਉਡ ਗਈ ਹੈ ।
ਇਹ ਖੇਡ ਲਾਂਬੜਾ ਦੇ ਨੇੜਲੇ ਪਿੰਡ ਵਡਾਲਾ ਚ ਕਈ ਏਕੜ ਦੀ ਜ਼ਮੀਨ ਤੋਂ ਸ਼ੁਰੂ ਹੋਇਆ ਜਿਸ ਨੂੰ ਪੁੱਡਾ ਦੇ ਅਧਿਕਾਰੀਆਂ ਨੇ ਭੂ ਮਾਫੀਆ ਨਾਲ ਰਲ ਕੇ ਇੱਕ ਕਲੋਨੀ ਨਾਮ ਦਿੱਤਾ ਗਿਆ ਹੈ। ਜਿਸ ਵਿੱਚ ਇਹ ਸ਼ਾਤਰ ਲੋਕ ਸਰਕਾਰ ਦੇ ਨੂੰ ਤਾਂ ਚੂਨਾ ਲਗਾ ਹੀ ਰਹੇ ਨੇ ਬਲਕਿ ਆਮ ਜਨਤਾ ਨੂੰ ਵੀ ਇਹ ਕਹਿ ਕੇ ਪਲਾਟ ਵੇਚ ਰਹੇ ਹਨ ਇਹ ਮੰਜੂਰ ਸ਼ੁਦਾ ਕਲੋਨੀ ਹੈ ਪਰ ਹਕੀਕਤ ਕੁਝ ਹੋਰ ਹੀ ਹੈ ।
ਇਹਨਾਂ ਭੂ ਮਾਫੀਆ ਦੇ ਲੋਕਾਂ ਅਤੇ ਕਈ ਮਸ਼ਹੂਰ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਆਪਣੇ ਨਿੱਜੀ ਫ਼ਾਇਦੇ ਲਈ ਇਹੋ ਜਿਹਾ ਚੱਕਰਵਿਊ ਰਚਾਇਆ ਹੈ ਜੋ ਆਮ ਲੋਕਾਂ ਅਤੇ ਭੋਲ਼ੇ-ਭਾਲ਼ੇ ਪ੍ਰਾਪਰਟੀ ਡੀਲਰਾਂ ਦੀ ਸਮਝ ਤੋਂ ਬਾਹਰ ਸੀ
ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਕਲੋਨੀ ਚ ਸ਼ਾਮ ਵਾਲੇ ਪ੍ਰਾਪਰਟੀ ਡੀਲਰਾਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਲਈ ਤਾਂਤਾ ਲੱਗਿਆ ਹੁੰਦਾ ਹੈ ਕਿ ਜਿਵੇਂ ਕੋਈ ਰਾਜਨੀਤਕ ਪਾਰਟੀ ਦਾ ਜਲਸਾ ਚੱਲ ਰਿਹਾ ਹੋਵੇ
ਅਗਲੇ ਭਾਗ ਚ ਦੱਸਿਆ ਜਾਵੇਗਾ ਕਿ ਇਸ ਕਲੋਨੀ ਦੇ 197 ਪਲਾਟਾਂ ਚੋ ਕਿੰਨੇ ਪਲਾਟਾਂ ਦੀਆਂ ਰਜਿਸਟਰੀਆਂ ਕੋਲਨੀ ਦੇ ਮਾਲਕ ਵੱਲੋਂ ਰਜਿਸਟਰੀਆਂ 2-2 ਕਰਵਾਈਆਂ ਗਈਆਂ ਹਨ