ਜਲੰਧਰ // (ਐਸ ਕੇ ਚਾਵਲਾ) – ਪਹਿਲਾ ਗੱਲ ਕਰਾਂਗੇ ਜਲੰਧਰ ਦੇ RTA ਦਫ਼ਤਰ ਦੀ ਜੋ ਅਕਸਰ ਹੀ ਆਏ ਦਿਨ ਸੁਰਖੀਆਂ ਵਿਚ ਜਾ ਵਿਵਾਦਾਂ ਵਿਚ ਰਹਿੰਦਾ ਹੈ।
ਜੀ ਬਿਲਕੁੱਲ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਸਿਆਣੇ ਬੁਜ਼ੁਰਗ ਆਖਦੇ ਸਨ ਕਿ ਕੋਟ ਕਚਹਿਰੀ ਦੀਆ ਤਾਂ ਕੰਧਾਂ ਵੀ ਪੈਸੇ ਮੰਗ ਦੀਆਂ ਨੇ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਲੰਧਰ ਦੇ ਵਿਚ ਇਸ ਦਫ਼ਤਰ ਦੀਆ ਹੀ ਨਹੀਂ ਬਲਕਿ ਸਾਰੇ ਦਫਤਰ ਦੀਆ ਕੰਧਾ ਤਾਂ ਨਹੀਂ ਪਰ ਇਹਨਾਂ ਕੰਧਾ ਦੇ ਅੰਦਰ ਬੈਠੇ ਸਾਰੇ ਰਿਸ਼ਵਤਖੋਰ ਰਿਸ਼ਵਤ ਭਾਲਦੇ ਨੇ।
ਤੁਹਾਨੂੰ ਦੱਸ ਦਈਏ ਕਿ ਆਰ ਟੀ ਏ ਦਫਤਰ ਚ ਕੰਮ ਕਰ ਰਹੇ ਸਰਕਾਰੀ ਕਰਮਚਾਰੀ ਤਨਖਾਹਾਂ ਨਾਲ ਘੱਟ ਤੇ ਰਿਸ਼ਵਤ ਦੇ ਨਾਲ ਜ਼ਿਆਦਾ ਚਲਾਉਂਦੇ ਨੇ ਘਰ ।
ਆਖਿਰਕਾਰ ਕਿਸ ਤਰ੍ਹਾਂ ਦੀਆ ਲੈ ਲੈਂਦੇ ਨੇ ਰਿਸ਼ਵਤਾਂ
1, ਆਰ ਸੀ ਟੂਵਿਲਰ ਦੀ ਅਪਰੁਵਲ ਦੀ ਰਿਸ਼ਵਤ ਫਿਕ੍ਸ ਰੇਟ ਏਜੰਟਾਂ ਦੇ 50 ਤੋਂ 100 ਰੁਪਏ
2, ਆਰ ਚ 4 ਵਿਲਰ ਦੀ ਅਪਰੁਵਲ 100 ਤੋਂ 200 ਦੇ ਵਿਚ ਤੈ ਰੇਟ
3, ਆਰ ਸੀ ਰੀ ਅਸਾਇਨਮੈਂਟ 2 ਵਿਲਰ 1500 ਸੋ ਤੋਂ 2000 ਰੁਪਏ
4, ਆਰ ਸੀ 4 ਵਿਲਰ ਰੀ ਅਸਾਇਨਮੈਂਟ 3000 ਹਜ਼ਾਰ ਤੋਂ 5000 ਰੁਪਏ
ਤੁਹਾਨੂੰ ਦੱਸ ਦਈਏ ਕੀ ਕੰਮ ਕੋਈ ਵੀ ਹੋਏ ਉਸਦੀ ਕੀਮਤ ਤੈ ਹੈ ।
ਅਗਲੀ ਖ਼ਬਰ ਚ ਦੱਸਾਂਗੇ ਕੌਣ ਕੌਣ ਕਿਸਦੇ ਜ਼ਰੀਏ ਲੈ ਰਿਹਾ ਇਹ ਰਿਸ਼ਵਤ ?
ਏਸੇ ਤਰ੍ਹਾਂ ਹੀ ਜਲੰਧਰ ਦਾ ਆਰ ਟੀ ਦਫਤਰ ਹੀ ਨਹੀਂ ਬਲਕਿ ਇਸ ਦੇ ਅੰਦਰ ਆਉਂਦੇ ਡਰਾਈਵਿੰਗ ਟੈਸਟ ਟ੍ਰੈਕ ਤੇ ਵੀ ਰੱਖੀਆਂ ਗਈਆਂ ਨੇ ਕੀਮਤਾਂ ਉਸਦਾ ਵੀ ਜਲਦ ਕਰਾਂਗੇ ਖ਼ੁਲਾਸਾ।