ਜਲੰਧਰ // (DPN) – ਸੁਨਣ ਚ ਹੈ 2 ਦਿਨ ਪਹਿਲਾਂ ਡਰਾਈਵਿੰਗ ਟੈਸਟ ਟ੍ਰੈਕ ਤੇ ਪੁਲਿਸ ਤੇ ਇਕ ਸੁਸਾਇਟੀ ਅਧੀਨ ਕੰਮ ਕਰਨ ਵਾਲੀ ਮੈਡਮ ਨੇ on ਡਿਉਟੀ ਤੇ ਤਾਇਨਾਤ ਪੁਲਿਸ ਮੁਲਾਜ਼ਿਮ ਨਾਲ ।
ਸੁਨਣ ਚ ਹੈ ਜਿਸ ਤੋਂ ਬਾਅਦ ਡਰਾਈਵਿੰਗ ਟੈਸਟ ਟ੍ਰੈਕ ਤੇ ਤਾਇਨਾਤ ਪੁਲਿਸ ਮੁਲਾਜਮਾਂ ਨੇ ਵੀ ਏਕਾ ਕਰ ਲਿਆ ਹੈ ਕਿ ਟਰੈਕ ਅੰਦਰ ਹੁਣ ਤੋਂ ਕੋਈ ਵੀ ਏਜੰਟ ਨਹੀਂ ਵਾੜਿਆ ਜਾਵੇਗਾ ਉਥੇ ਹੀ ਦੇਖਿਆ ਜਾਵੇ ਜੋ ਕਿ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਹਰ ਰੋਜ਼ ਇਸ ਡਰਾਈਵਿੰਗ ਟੈਸਟ ਟਰੈਕ ਤੇ ਰੋਜ਼ਾਨਾ ਹੀ ਏਜੰਟਾਂ ਦਾ ਤਾਂਤਾ ਲੱਗਾ ਰਹਿੰਦਾ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਏਜੰਟਾਂ ਦੀ ਟਰੈਕ ਅੰਦਰ ਕੰਮ ਕਰਨ ਵਾਲੀ ਉਸ ਮੈਡਮ ਨਾਲ ਅੱਛੀ ਖ਼ਾਸੀ ਸੈਟਿੰਗ ਹੈ ਜੋ ਬਿਨਾਂ ਕਿਸੇ ਡਰ ਦੇ ਉਹਨਾਂ ਏਜੰਟਾਂ ਦਾ ਕੰਮ ਜੋਰਾ ਸ਼ੋਰਾ ਤੇ ਕਰ ਉਹਨਾਂ ਕੋਲੋ ਮੋਟੀ ਰਿਸ਼ਵਤ ਪੈਦਾ ਕਰਦੀ ਹੈ ਸ਼ਾਇਦ ਇਸੇ ਵਜ੍ਹਾ ਕਰ ਪਿੱਛਲੇ ਕਾਈ ਸਾਲਾਂ ਤੋਂ ਇਕ ਹੀ ਸੀਟ ਉਪਰ ਹੀ ਕੰਮ ਕਰ ਰਹੀ ਹੈ।
ਸੁਨਣ ਚ ਇਹ ਵੀ ਹੈ ਕਿ ਪਿਛਲੇ ਸਾਲ ਮੈਡਮ ਜੀ ਦੀ ਬਦਲੀ ਦੇ ਹੁਕਮ ਵੀ ਆਏ ਸਨ ਇਸ ਜਗ੍ਹਾ ਤੇ rta ਦਫ਼ਤਰ ਚ ਕੰਮ ਕਰਨ ਵਾਲੀ ਮੈਡਮ ਜੀ ਨੇ ਇਸ ਜਗ੍ਹਾ ਤੇ ਉਸ ਮੈਡਮ ਨੇ ਉਸ ਜਗ੍ਹਾ ਜਾਣਾ ਸੀ ਪਰ ਦੋਨਾਂ ਨੂੰ ਹੀ ਆਪਣੀ ਸੀਟ ਨਾਲ ਏਨਾ ਪਿਆਰ ਹੈ ਜਾ ਕੁੱਛ ਹੋਰ ਹੈ ਇਹ ਤਾਂ ਸੀਟ ਤੇ ਕੰਮ ਕਰਨ ਵਾਲੇ ਹੀ ਦਸ ਸਕਦੇ ਹਨ ਕਿ ਉਹ ਸੀਟ ਉਹਨਾਂ ਨੂੰ ਕਿੰਨਾ ਕੁ ਫਾਇਦਾ ਦੇ ਰਹੀ ਹੈ।
ਸੂਤਰ ਇਹ ਵੀ ਦੱਸਦੇ ਹਨ ਕਿ ਦੋ ਦਿਨ ਪਹਿਲਾਂ ਸੁਸਾਇਟੀ ਵਿਚ ਕੰਮ ਕਰਨ ਵਾਲੀ ਮੈਡਮ ਦੀ ਸਰਕਾਰੀ ਪੁਲਿਸ ਮੁਲਾਜ਼ਿਮ ਨਾਲ ਚੰਗੀ ਬਹਿਸ ਬਾਜ਼ੀ ਹੋਈ ਹੈ ਉਸ ਦੀ ਵਜ੍ਹਾ ਵੀ ਏਜੰਟਾਂ ਦੇ ਕੰਮ ਨੂੰ ਪਹਿਲ ਨੂੰ ਲੈ ਕੇ ਹੋਈ ਹੈ ਉਸ ਵਕਤ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਸ ਜਗ੍ਹਾ ਤੇ ਕੰਮ ਕਰਵਾਉਣ ਆਏ ਲੋਕਾਂ ਦੀ ਲਾਈਨ ਲੱਗੀ ਹੋਈ ਸੀ ਤੇ ਪਰ ਮੈਡਮ ਜੀ ਤਾਂ ਪਹਿਲਾਂ ਏਜੰਟਾਂ ਨੂੰ ਹੀ ਪਹਿਲ ਦੇਗੀ ਨਾ ਆਖਿਰਕਾਰ ਪਹਿਲ ਕਿਊ ਨਹੀਂ ਦੇਣਗੇ ਉਹ ਏਜੰਟ ਹੀ ਤਾਂ ਹਨ ਜੋ ਉਹਨਾਂ ਨੂੰ ਫਾਇਦਾ ਪਹੁਚਾਉਂਦੇ ਹਨ ਦਰਾਸਲ ਗੱਲ ਇਹ ਸੀ ਮੈਡਮ ਲਾਈਨ ਤੋਂ ਬਾਹਰ ਆਏ ਲੋਕਾਂ ਦਾ ਕੰਮ ਕਰਨ ਲੱਗੀ ਤਾਂ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਪਹਿਲਾਂ ਕਾਇਦੇ ਨਾਲ ਆਏ ਵਿਅਕਤੀਆਂ ਦਾ ਕੰਮ ਕਰੋ ਕਿਉਕਿ ਉਸ ਲਾਈਨ ਵਿਚ ਇਕ ਸੀਨੀਅਰ ਸਿਟੀਜ਼ਨ ਤੇ ਹੈਂਡੀਕੈਪ ਵਿਅਕਤੀ ਲੱਗਾ ਹੋਇਆ ਸੀ ਤਾਂ ਫੇਰ ਕਿ ਸੁਸਾਇਟੀ ਚ ਕੰਮ ਕਰਨ ਵਾਲੀ ਮੈਡਮ ਦਾ ਪਾਰਾ ਹਾਈ ਹੋ ਗਿਆ ਤੇ ਪੁਲਿਸ ਮੁਲਾਜ਼ਮ ਨੂੰ ਕਹਿਣ ਲੱਗੀ ਮੈਨੂੰ ਮੇਰਾ ਕੰਮ ਨਾ ਸਿੱਖਾਂ ਇਸਤੋਂ ਇਲਾਵਾ ਕਾਫੀ ਬਹਿਸ ਬਾਜ਼ੀ ਵੀ ਹੋਈ ।
ਅਗਲੇ ਭਾਗ ਚ ਦਸਾਗੇ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਏਜੰਟਾਂ ਕੋ ਵਸੂਲੀ ਤੇ ਕਿਸ ਅਫਸਰ ਦੇ ਕਹਿਣ ਤੇ ਰੋਕੀ ਗਈ ਬਦਲੀ , ਜੋ ਅਫਸਰ ਅਕਸਰ ਆਪਣੀ ਸੀਟ ਛੱਡ ਦੂਸਰੀ ਜਗ੍ਹਾ ਕਰਦਾ ਕੰਮ।
ਅੰਦਰ ਕੀ ਬਾਤ ਏਜੰਟ ਹੀ ਖੋਲ੍ਹ ਰਹੇ ਨੇ ਇਹਨਾਂ ਦੇ ਭੇਦ