ਜਲੰਧਰ // (ਐਸ ਕੇ ਚਾਵਲਾ) – ਅਕਸਰ ਹੀ RTA ਦਫ਼ਤਰ ਚ ਵਿਜੀਲੈਂਸ ਤੇ CID ਦੇ ਅਧਿਕਾਰੀ ਘੁੰਮਦੇ ਨਜ਼ਰ ਆਉਂਦੇ ਨੇ ਪਰ ਪਤਾ ਨੀ ਫਿਰ ਵੀ ਕਿਊ ਇਹ ਏਜੰਟ , ਤੇ ਗੈਰ ਤਰੀਕੇ ਨਾਲ ਕੰਮ ਕਰ ਰਹੇ ਪ੍ਰਾਈਵੇਟ ਕਰਿੰਦੇ ਇਹਨਾਂ ਦੀ ਗ੍ਰਿਫਤ ਤੋਂ ਬਾਹਰ ਨੇ ।
ਤੁਹਾਨੂੰ ਦੱਸ ਦਈਏ ਕਿ ਪ੍ਰਾਇਵੇਟ ਕਰਿੰਦੇ ਤਾਂ ਦੂਰ ਸੂਤਰ ਆਖਦੇ ਨੇ ਕੀ ਸਰਕਾਰੀ ਕਰਮਚਾਰੀਆਂ ਦਾ ਸਰਕਾਰ ਵਲੋਂ ਦਿੱਤੀ ਤਨਖਾਹਾਂ ਨਾਲ ਘਰ ਨੀ ਚੱਲਦੇ ਸਗੋਂ ਜੋ ਰੱਖੇ ਪ੍ਰਾਈਵੇਟ ਕਰਿੰਦੇ ਰੱਖੇ ਹਨ ਇਹ ਸਰਕਾਰ ਵਲੋਂ ਦਿੱਤੀ ਜਾ ਰਹੀ ਤਨਖ਼ਾਹ ਤੋਂ ਦੁੱਗਣਾ ਕਮਾ ਕੇ ਦੇ ਰਹੇ ਹਨ।
ਜਿਦਾ ਕੀ ਅਸੀਂ ਪਿਛਲੀ ਖ਼ਬਰ ਵਿੱਚ ਦੱਸਿਆ ਸੀ ਕਿ ਹਰ ਕੰਮ ਦੀ ਇਕ ਫੀਸ (ਰਿਸ਼ਵਤ) ਰੱਖੀ ਗਈ ਹੈ। ਕਿਉਕਿ ਪਬਲਿਕ ਡੀਲਿੰਗ ਘੱਟ ਤੇ ਏਜੰਟੀ ਡੀਲਿੰਗ ਜਿਆਦਾ ਹੁੰਦੀ ਹੈ ਇਸ ਦਫ਼ਤਰ ਚ ਤੁਹਾਨੂੰ ਦੱਸ ਦਈਏ ਕਿ ਸਾਹਿਬ ਦੇ ਦਫ਼ਤਰ ਚ ਇਕ ਰਜਿਸਟਰ ਰੱਖਿਆ ਗਿਆ ਹੈ ਜਿਸ ਵਿਚ ਪਬਲਿਕ ਦਾ ਕੰਮ ਜਿਦਾ ਕੇ ਲਾਇਸੈਂਸ , ਆਰ ਸੀ ਨਵੀ , ਆਰ ਸੀ ਰੀਂ ਨਿਊ , ਹੋਰ ਕੰਮਾ ਦੀਆ ਅਪਰੁਵਲਾ ਲਿਖੀਆਂ ਜਾਂਦੀਆਂ ਹਨ ਮਗਰ ਪਬਲਿਕ ਦੇ ਨਾਲ ਨਾਲ ਬਾਹਰ ਬੈਠੇ ਇਕ ਮੈਡਮ ਜੀ ਛੋਟੇ ਮੋਟੇ ਏਜੰਟਾਂ ਦੀਆ ਅਪਰੁਵਲਾ ਲਿਖਣ ਦੇ 100ਰੂਪਏ ਪਰ ਅਪਰੁਵਲ ਦੇ ਚਾਰਜ ਕਰਦੇ ਹਨ ।
ਤੁਹਾਨੂੰ ਦੱਸ ਦਈਏ ਕਿ ਇਸ ਮੈਡਮ ਜੀ ਦਾ 2 ਦਿਨ ਪਹਿਲਾਂ ਸਾਹਿਬ ਦੇ ਦਫ਼ਤਰ ਬਾਹਰ ਕਿਸੇ ਏਜੰਟ ਨਾਲ ਕਾਫੀ ਹਾਈ ਵੋਲਟੇਜ ਡਰਾਮਾ ਹੋਇਆ ਸੀ ਕੰਮ ਨੂੰ ਲੈ ਕੇ ਜਿਸ ਤੇ ਦੋਨਾਂ ਨੇ ਆਪਸ ਵੀ ਕਾਫੀ ਬਹਿਸ ਬਾਜ਼ੀ ਵੀ ਕੀਤੀ ਉਥੇ ਹੀ ਕਰਿੰਦੇ ਨੇ ਸਰਕਾਰੀ ਮੈਡਮ ਦੇ ਉਤੇ ਆਰੋਪ ਲਗਾਉਂਦਿਆਂ ਆਖਿਆ ਅਸੀਂ ਤਾਂ ਫੇਰ ਪ੍ਰਾਇਵੇਟ ਕਰਿੰਦੇ ਹਾਂ ਤੁਸੀ ਤਾਂ ਸਰਕਾਰੀ ਹੋ ਤੁਹਾਨੂੰ ਤਾਂ ਸਰਕਾਰ ਤਨਖ਼ਾਹ ਵੀ ਦਿੰਦੀ ਹੈ ਫੇਰ ਵੀ ਤੁਸੀ ਉਪਰੋਂ ਕਮਾਈ ਕਰਦੇ ਹੋ ਤੁਹਾਡਾ ਮੁੰਡਾ ਵੀ ਰੋਜ਼ ਮੋਟਾ ਕੰਮ ਲੈ ਕੇ ਆਉਂਦਾ ਹੈ ਰੋਜ਼ਾਨਾ ਕੋਡ ਲਾਗਵਾਉਂਦਾ ਹੈ ਰੋਜ਼ਾਨਾ ਸਾਹਿਬ ਦੇ ਕੋਲ ਬੈਠਦਾ ਹੈ ਜਿਸਤੇ ਮੈਡਮ ਨੇ ਆਖਿਆ ਮੈਂ ਸਰਕਾਰੀ ਹਾਂ ਮੈਂ ਜੋ ਮਰਜ਼ੀ ਕਰਾ ਮੇਰਾ ਮੁੰਡਾ ਜਿੰਨਾ ਮਰਜ਼ੀ ਕੰਮ ਲੈ ਕੇ ਆਵੇ ਉਸਦਾ ਕੰਮ ਕੋਈ ਰੋਕ ਕੇ ਦਿਖਾਵੇ ਫਿਰ ਮੈਂ ਦਸੱਗੀ ਕੌਣ ਹਾਂ।
ਹੁਣ RTA ਸਾਹਿਬ ਹੀ ਦੱਸ ਸਕਦੇ ਨੇ ਕਿ ਇਸ ਦਫਤਰ ਚ ਕੌਣ ਅਧਿਕਾਰੀ ਤੇ ਕੌਣ ਅਣ ਅਧਿਕਾਰੀ ਇਸ ਦਫ਼ਤਰ ਚ ਆਖ਼ਿਰਕਾਰ ਕਦ ਬੰਦ ਹੋਵੇਗੀ ਏਜੰਟਾਂ ਦੀ ਤੇ ਪ੍ਰਾਇਵੇਟ ਕਰਿੰਦਿਆਂ ਦੀ ਐਂਟਰੀ ?