ਜਲੰਧਰ (ਚਾਵਲਾ)- ਪੰਜਾਬ ਵਿਚ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਦੂਜੀਆਂ ਪਾਰਟੀਆਂ ਦੇ ਆਗੂ ਸ਼ਾਮਿਲ ਹੋ ਰਹੇ ਹਨ। ਅੱਜ ਸੀ.ਐਮ.ਭਗਵੰਤ ਮਾਨ ਨੇ ਦਲਿਤ ਆਗੂ ਚੰਦਨ ਗਰੇਵਾਲ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਘਰ ਵਾਪਸੀ ਕਾਰਵਾਈ। ਇਸ ਦੌਰਾਨ ਚੰਦਨ ਗਰੇਵਾਲ ਆਪਣੇ ਅਨੇਕਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਝਟਕਾ ਦਿੰਦਿਆਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।