ਜਲੰਧਰ // (ਰਾਜ ਕੁਮਾਰ ਚਾਵਲਾ) – ਮੁੱਖ ਸੇਵਾਦਾਰ ਕਮਲਜੀਤ ਕੁਮਾਰ ਕਾਲਾ ਬਾਬਾ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 41 ਵਿੱਚ ਪੈਂਦੀ ਮਸਤ ਕਲੋਨੀ ਸਥਿਤ ਡੇਰਾ ਬਾਬਾ ਕੁਸ਼ਲ ਦਾਸ ਦੇ ਦਰਬਾਰ ‘ਚ ਸਾਲਾਨਾ ਭੰਡਾਰਾ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ ‘ਤੇ ‘ਆਪ’ ਆਗੂ ਸੁਭਾਸ਼ ਗੋਰੀਆ, ਕੇ.ਐਲ.ਭਾਟੀ, ਸੁਰਿੰਦਰ ਬਾਜਵਾ, ਸਤਨਾਮ ਕਰ, ਸੰਨੀ ਰਾਜਪੂਤ, ਰਾਜੀਵ ਵਰਮਾ, ਮਹਿੰਦਰ ਪਾਲ ਖੂ, ਕ੍ਰਿਸ਼ਨ ਭਗਤ, ਰਵਿੰਦਰ ਭਗਤ ਨੇ ਕਚਹਿਰੀ ਵਿਚ ਮੱਥਾ ਟੇਕਿਆ, ਜਿਨ੍ਹਾਂ ਨੂੰ ਮੁੱਖ ਸੇਵਾਦਾਰ ਕਮਲਜੀਤ ਕੁਮਾਰ ਕਾਲਾ ਬਾਬਾ ਨੇ ਸਨਮਾਨਿਤ ਕੀਤਾ | ਇਸ ਮੌਕੇ ‘ਆਪ’ ਆਗੂ ਸੁਭਾਸ਼ ਗੋਰੀਆ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨ ਨਾਲ ਉਸ ਦੇ ਚਿਹਰੇ ‘ਤੇ ਮੁਸਕਰਾਹਟ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਦਿੰਦੀ ਹੈ। ਇਸ ਨਾਲ ਨਾ ਸਿਰਫ ਖੁਸ਼ੀ ਦਾ ਅਹਿਸਾਸ ਹੁੰਦਾ ਹੈ, ਸਗੋਂ ਚੰਗੇ ਨਤੀਜੇ ਵੀ ਮਿਲਦੇ ਹਨ। ਸਮਾਗਮ ਦੇ ਅੰਤ ਵਿੱਚ ਦਰਬਾਰ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਨੋਹਰ ਲਾਲ ਬਾਹਰੀ, ਮਲਕੀਤ ਸਿੰਘ, ਸਬਕਾ ਏ.ਐਸ.ਆਈ ਧਰਮਪਾਲ ਚਾਹਲ, ਰਵਿੰਦਰ ਕੁਮਾਰ, ਕਿਰਪਾਲ ਸਿੰਘ, ਸੁਖਦੇਵ ਸਿੰਘ, ਓਮਾ ਵੰਤੀ, ਹਰਦੇਵ ਬਿੱਟੂ, ਹਰਸ਼ਿਤ ਗੋਰੀਆ ਆਦਿ ਵੀ ਹਾਜ਼ਰ ਸਨ।