ਯੂਥ ਵੈਲਫ਼ੇਅਰ ਕਲੱਬ ਰਜਿ. ਨਕੋਦਰ ਵਲੋਂ ਫ੍ਰੀ ਅੱਖਾਂ ਦਾ ਚੈਕਅਪ ਕੈੰਪ ਲਗਾਇਆ ਗਿਆ

ਨਕੋਦਰ // (ਝਲਮਨ/ਰੋਹਿਤ ਪੁਰੀ)- ਯੂਥ ਵੈਲਫੇਅਰ ਕੱਲਬ (ਰਜਿ)ਵੱਲੋ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਜਸਵਿੰਦਰ ਸਿੰਘ ਲੱਲੀ, ਲੱਲੀ ਟਰਾਂਸਪੋਰਟ ਕੈਨੇਡਾ ਦੇ ਸਹਿਯੋਗ ਨਾਲ ਲਗਵਾੲਿਅਾ ਗਿਆ। ਜਿਸ ਵਿੱਚ ਪਿੰਮਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਚੈੱਕਅਪ ਕੀਤਾ 550 ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ 433 ਮਰੀਜ਼ਾਂ ਨੂੰ ਮੁਫਤ ਨਿਗ੍ਹਾ ਦੀਆਂ ਐਨਕਾਂ ਦਿੱਤੀਅਾਂ ਗੲੀਅਾਂ 30 ਮਰੀਜਾ ਦੇ ਮੁਫਤ ਅਪੇ੍ਸ਼ਨ ਕੀਤੇ ਗੲੇ ਕੈਂਪ ਦਾ ਉਦਘਾਟਨ ਜਸਵਿੰਦਰ ਸਿੰਘ ਲੱਲੀ ਕੈਨੇਡਾ ਵਾਲਿਆਂ ਨੇ ਕੀਤਾ ਕੈਂਪ ਵਿੱਚ ਮੁੱਖ ਮਹਿਮਾਨ ਸ. ਗੁਰਪ੍ਤਾਪ ਸਿੰਘ ਵਡਾਲਾ ਹਲਕਾ ਐਮ. ਐਲ. ਏ. ਨਕੋਦਰ ਅਤੇ ਬੀਬੀ ਇੰਦਰਜੀਤ ਕੌਰ ਮਾਨ ਗੁਰਦਿਆਲ ਬਾਗ ਸਿੰਘ ਕੈਨੇਡਾ ਵਾਲੇ ਅਤੇ ਲਖਵੀਰ ਸਿੰਘ ਡੀ.ਐੱਸ.ਪੀ. ਦਿਹਾਤੀ ਜਲੰਧਰ ੳੁਚੇਚੇ ਤੌਰ ਤੇ ਪਹੁੰਚੇ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।ਇਹ ਜਾਣਕਾਰੀ ਕਲੱਬ ਦੇ ਸਰਪਰਤ ਜਸਪੀ੍ਤ ਸਿੰਘ ਢਿਲੋ ਨੇ ਦਿੱਤੀ ।ਇਸ ਮੌਕੇ ਤੇ ਪ੍ਰਧਾਨ ਵਿਨੋਦ ਕੁਮਾਰ ਤਨੇਜਾ, ਜਸਵੰਤ ਸਿੰਘ ਰੌਲੀ, ਹਰਵਿੰਦਰ ਸਿੰਘ ਲੱਲੀ, ਗੁਰਦੀਪ ਸਿੰਘ ਟਾਹਲੀ, ਮਨਜਿੰਦਰ ਸਿੰਘ ਸਰਪੰਚ, ਮੈਡਮ ਸੁਖਵਿੰਦਰ ਕੌਰ, ਇੰਸਪੈਕਟਰ ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਅੋਜਲਾ, ਆਈ ਜੇੈਕ ਮਸੀਹ, ਬਲਵਿੰਦਰ ਸਿੰਘ ਬੱਬੀ, ਗੁਰਪ੍ਰੀਤ ਸਿੰਘ ਜੌਟੀ,ਸਤਪਾਲ ,ਹੈਪੀ,ਸੰਨੀ, ਰੋਹਿਤ ਪੁਰੀ ਆਦਿ ਹਾਜ਼ਰ ਸਨ ।

Leave a Reply