ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਤੇ ਚੱਲੇਗਾ sho ਹਰਜਿੰਦਰ ਸਿੰਘ ਦਾ ਡੰਡਾ ਜਲੰਧਰ ਵਿੱਚ ਹੋਈ ਪਹਿਲੀ ਵਾਰ ਪੋਸਟਿੰਗ

ਜਲੰਧਰ (ਸੁਨੀਲ ਚਾਵਲਾ,ਵਿਸ਼ਾਲ ਮਿੱਤਲ)- ਵੱਖ ਵੱਖ ਸ਼ਹਿਰਾਂ ਦੇ ਥਾਣਿਆਂ ਚ ਬਤੋਰ sho ਸੇਵਾਵਾਂ ਦੇ ਚੁੱਕੇ ਇੰਸਪੈਕਟਰ ਹਰਜਿੰਦਰ ਸਿੰਘ ਨੇ ਜਲੰਧਰ ਦਿਹਾਤੀ ਥਾਣਾ ਆਦਮਪੁਰ ਦਾ ਸੰਭਾਲਿਆ ਚਾਰਜ।

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਐਸ ਐਸ ਪੀ ips ਸੰਦੀਪ ਕੁਮਾਰ ਗਰਗ ਵਲੋਂ ਉਹਨਾਂ ਨੂੰ ਥਾਣਾ ਆਦਮਪੁਰ ਦੀ ਕਮਾਨ ਸੌਂਪੀ ਗਈ ਹੈ ਤੇ ਜਲੰਧਰ ਜ਼ਿਲ੍ਹੇ ਵਿਚ ਉਹਨਾਂ ਦੀ ਪਹਿਲੀ ਵਾਰ ਪੋਸਟਿੰਗ ਹੋਈ ਹੈ । ਚਾਰਜ ਸੰਭਾਲਦਿਆਂ ਹੀ ਉਹਨਾਂ ਨੇ ਸਟਾਫ ਨਾਲ ਮੀਟਿੰਗ ਕੀਤੀ ਤੇ ਜੰਡੂਸਿੰਘਾ , ਅਲਵਾਲਪੁਰ ਚੌਂਕੀ ਇੰਚਾਰਜ ਸਮੇਤ ਸਾਰੇ ਮੁਲਾਜਮਾਂ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਤੇ ਡਿਊਟੀ ਵਿਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਣ ਲਈ ਕਿਹਾ ਤੇ ਨਾਲ ਹੀ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਜੇਕਰ ਕੋਈ ਵੀ ਗ਼ਲਤ ਕੰਮ ਕਰਦਾ ਫੜਿਆ ਜਾਵੇਗਾ ਉਸ ਉੱਪਰ , ਬਿਨਾ ਕਿਸੇ ਦੀ ਦਲੀਲ ਅਪੀਲ ਸੁਣਿਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੇ ਨਾਲ ਹੀ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਤੇ ਪੁਲਿਸ ਉਹਨਾਂ ਦੀ ਸੇਵਾ ਵਿਚ 24 ਘੰਟੇ ਮੌਜੂਦ ਹੈ।

Leave a Reply