ਗਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਇਹ ਯਾਰਾਂ ਦੀ ਤਿੱਕੜੀ

ਜਲੰਧਰ // (ਸੁਨੀਲ ਚਾਵਲਾ)- ਕਰੋਂਨਾ ਵਰਗੀ ਖ਼ਤਰਨਾਕ ਬਿਮਾਰੀ ਦੇ ਚਲਦਿਆਂ ਜੋ ਸਾਡੇ ਦੇਸ਼ ਵਿਚ ਮਹਾਮਾਰੀ ਚੱਲ ਰਹੀ ਹੈ ਤੇ ਪਿਛਲੇ 10 ਦਿਨ ਤੋਂ ਚੱਲ ਰਹੇ ਲੋਕਡਾਊਨ ਦੇ ਦੌਰਾਨ ਸਾਡੇ ਪੂਰੇ ਦੇਸ਼ ਦੇ ਨਾਲ ਨਾਲ ਸਾਡੇ ਪੰਜਾਬੀ ਵੀ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਤੇ ਵੱਧ ਚੜਕੇ ਗਰੀਬਾਂ ਦੀ ਸਹਾਇਤਾ ਕਰ ਰਹੇ ਹਨ ਉਥੇ ਹੀ ਅੱਜ ਵਿਦੇਸ਼ ਚ ਬੈਠੇ ਪਲਵਿੰਦਰ ਸਿੰਘ ਮੇਤਲਾ,ਪੰਡਿਤ ਦਿਨੇਸ਼ ਕੁਮਾਰ ਨਕੋਦਰ ਤੇ ਅਰੁਣ ਕੁਮਾਰ ਨਕੋਦਰ ਨੇ ਅੱਜ ਕਰੀਬ 50 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਤੇ ਇਸ ਮੌਕੇ ਪੰਡਿਤ ਦਿਨੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਲੋਕਾਂ ਦੀ ਮਦਦ ਲਈ ਅੱਗੇ ਆਓ ਜੋ ਲੋਕ ਘਰੋਂ ਬੇ ਘਰ ਤੇ ਕੰਮ ਤੋਂ ਅਵਾਜ਼ਾਰ ਹਨ ਜੋ ਲੋਕ ਰੋਜ਼ਾਨਾ ਕਮਾ ਰੋਜ਼ਾਨਾ ਖਾਣ ਵਾਲੇ ਸਨ ।

Leave a Reply