ਲੋਕਾਂ ਦੇ ਰਾਸ਼ਨ ਕਾਰਡ ਬਣਾਉਣ ਪਹੁੰਚਿਆ ਨਾਲ ਦੇ ਹੀ ਪਿੰਡ ਦਾ ਵੇਹਲਾ ਬੰਦਾ , ਬਾਅਦ ਚ ਮੁਆਫੀ ਮੰਗ ਜਾਣ ਛੁਡਾ ਭਜਿਆ

ਜਲੰਧਰ // (ਸੁਨੀਲ ਚਾਵਲਾ,ਰੋਹਿਤ ਅਰੋੜਾ)- ਦਰਾਸਲ ਮਾਮਲਾ ਥਾਣਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਧੋਗੜੀ ਦਾ ਹੈ ਜਿਥੇ ਕੇ ਨਾਲ ਦੇ ਹੀ ਪਿੰਡ ਚੋ ਉਠ ਇਕ ਅੰਜਾਨ ਵਿਅਕਤੀ ਅੱਜ ਸ਼ਾਮ ਪਿੰਡ ਵਿਚ ਆਇਆ ਤੇ ਆਕੇ ਲੋਕਾਂ ਨੂੰ ਕਹਿਣ ਲੱਗਾ ਕਿ ਮੈ ਲੋਕਾਂ ਦੇ ਨੀਲੇ ਰਾਸ਼ਨ ਕਾਰਡ ਬਣਾਉਂਦਾ ਹਾਂ ਤੇ ਨਾਲ ਹੀ ਲੋਕਾਂ ਦੇ ਕੱਚੇ ਘਰਾਂ ਨੂੰ ਸਰਕਾਰ ਤੋਂ ਪੈਸਾ ਲੈ ਪੱਕਾ ਵੀ ਕਰਵਾਉਂਦਾ ਹਾਂ । ਤੇ ਜਦ ਲੋਕਾਂ ਨੇ ਉਸਦੀ ਗੱਲ ਸੁਣੀ ਤਾਂ ਬੱਸ ਫੇਰ ਪਿੰਡਾਂ ਦੇ ਭੋਲੇ ਭਾਲੇ ਲੋਕ ਉਸ ਦੀਆਂ ਗੱਲਾਂ ਚ ਆ ਗਏ ਤਾਂ ਉਸ ਵਿਅਕਤੀ ਨੂੰ ਆਪਣੇ id ਪ੍ਰੂਫ਼ ਦੇਣੇ ਸ਼ੁਰੂ ਕਰ ਦਿੱਤੇ ਲੋਕਾਂ ਦੀ ਭੀੜ ਦੇਖ ਉਸ ਨੇ ਕਿਹਾ ਕਿ ਮੈਂ ਇਕ ਬੰਦੇ ਕੋਲੋ 150 ਰੁਪਏ ਵਸੂਲ ਕਰੂੰਗਾ ਤੇ ਤੁਹਾਡੇ ਨੀਲੇ ਕਾਰਡ ਬਨਵਾਉਗਾ ਤੇ ਨਾਲ ਹੀ ਲੋਕਾਂ ਦੇ ਕਾਰਡਾਂ ਵਿੱਚ ਨਾਮ ਵੀ ਦਰਜ ਕਾਰਵਾਉਗਾ ਉਥੇ ਹੀ ਭੀੜ ਲੱਗੀ ਦੇਖ ਪਿੰਡ ਦਾ ਹੀ ਇਕ ਅਵੇਅਰ ਬੰਦਾ ਉਥੇ ਪੂਜਿਆ ਤਾਂ ਉਸਨੇ ਥਾਣਾ ਆਦਮਪੁਰ ਵਿਚ ਮੌਜੂਦ ਫ਼ੂਡ ਐਂਡ ਸਪਲਾਈ ਦਫਤਰ ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਸਾਡੇ ਵਲੋਂ ਕੋਈ ਵੀ ਬੰਦਾ ਤੁਹਾਡੇ ਪਿੰਡ ਵਿਚ ਨਹੀਂ ਭੇਜਿਆ ਕ੍ਰਿਪਾ ਤੁਸੀ ਉਸ ਬੰਦੇ ਦੀ ਪਹਿਚਾਣ ਪੁਛੋ ਨਹੀਂ ਤਾਂ ਪੁਲਿਸ ਨੂੰ ਇਸ ਬਾਰੇ ਸੂਚਨਾ ਦਿਓ ਜਦ ਇਸ ਬਾਰੇ ਸੰਬਧਤ ਪੁਲਿਸ ਚੌਂਕੀ ਜੰਡੂ ਸਿੰਘਾਂ ਨੂੰ ਇਤਲਾਹ ਦਿੱਤੀ ਪਹਿਲਾ ਤਾਂ ਕਾਫੀ ਵਾਰ ਫੋਨ ਕਰਨ ਤੇ ਪੁਲਿਸ ਨੇ ਫੋਨ ਨਹੀਂ ਚੁਕਿਆ ਜਦ ਫੋਨ ਚੁਕਿਆ ਤਾਂ ਚੌਂਕੀ ਇੰਚਾਰਜ ਬਿਸਮਿਨ ਸਿੰਘ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਤੁਹਾਡੇ ਕੋਲ ਥੋੜੀ ਹੀ ਦੇਰ ਤੱਕ ਪੁਲਿਸ ਆ ਜਾਂਦੀ ਹੈ। ਪਰ 1 ਘੰਟਾ ਬੀਤ ਗਿਆ ਤਾਂ ਪੁਲਿਸ ਨਹੀਂ ਆਈ ਤੇ ਉਹ ਲੋਕਾਂ ਨੂੰ ਲੁੱਟਣ ਵਾਲਾ ਵਿਅਕਤੀ ਉਥੋਂ ਖਿਸਕ ਗਿਆ । ਜਦ ਇਸ ਬਾਰੇ ਇਕ ਪੱਤਰਕਾਰ ਨੇ ਵੀ ਪੁਲਸ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਚੌਂਕੀ ਇੰਚਾਰਜ ਨੇ ਕੋਈ ਢੰਗ ਦਾ ਜਵਾਬ ਨਹੀਂ ਦਿੱਤਾ ਤੇ ਕਿਹਾ ਤੁਸੀਂ ਜੋ ਮੇਰੇ ਬਾਰੇ ਖ਼ਬਰ ਲਗਾਉਣੀ ਹੈ ਲਗਾ ਦਿਓ ਸਾਡੇ ਕੋਲ ਟਾਈਮ ਨਹੀਂ ਸੀ ਤੇ ਆਸੀ ਨਹੀਂ ਗਏ।

ਹੁਣ ਤੁਸੀਂ ਹੀ ਦੱਸੋ ਆਮ ਜਨਤਾ ਕਿਸ ਤੋਂ ਇਨਸਾਫ ਦੀ ਉਮੀਦ ਲਗਾਵੇ।

ਉਥੇ ਹੀ ਇਹ ਸਾਰਾ ਮਾਮਲਾ ਐਸ ਐਸ ਪੀ ਦਿਹਾਤੀ ਨਵੀਨ ਸਿੰਗਲਾ, ਤੇ ਐਸ ਪੀ ਮਨਪ੍ਰੀਤ ਸਿੰਘ ਢਿੱਲੋਂ ਹੁਰਾਂ ਦੇ ਧਿਆਨ ਵਿਚ ਹੈ ਹੁਣ ਦੇਖਣਾ ਇਹ ਹੋਵੇਗਾ ਕੀ ਪੁਲਿਸ ਅਧਿਕਾਰੀ ਇਸ ਚੌਂਕੀ ਇੰਚਾਰਜ ਬੀਸਮਿਨ ਸਿੰਘ ਤੇ ਕੀ ਕਾਰਵਾਈ ਕਰਦੇ ਹਨ।

Leave a Reply