ਅਲਾਵਲਪੁਰ ਬਿਜਲੀ ਘਰ ਵਾਲਿਆ ਨੇ ਲੋਕਾਂ ਨੂੰ ਬਣਾ ਰੱਖਿਆ ਫੁੱਟਬਾਲ, ਪਹਿਲਾਂ ਤਾਂ ਫੋਨ ਨਹੀਂ ਚੁੱਕਣਾ ਜਦ ਚੁਕਣਾਂ ਤਾਂ ਲੋਕਾਂ ਨੂੰ ਬੋਲਣਾ ਪੁੱਠਾ ਜਾਣੋ ਪੂਰੀ ਖ਼ਬਰ

ਜਲੰਧਰ // (ਐਸ ਕੇ ਚਾਵਲਾ) – ਜਲੰਧਰ ਦਿਹਾਤੀ ਇਲਾਕੇ ਚ ਪੈਂਦੇ ਅਲਵਾਲਪੁਰ ਸਥਿਤ ਬਿਜਲੀ ਘਰ ਤੋਂ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਕਸਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਇਲਾਕੇ ਚ ਹਵਾ ਨਾਲ ਇਕ ਪੱਤਾ ਵੀ ਹਿੱਲ ਜਾਵੇ ਲਾਈਟ ਤਾਂ ਇਕ ਮਿੰਟ ਚ ਹੀ ਗੁੱਲ ਹੋ ਜਾਂਦੀ ਹੈ

ਜਦ 3,4 ਘੰਟੇ ਬੀਤ ਜਾਣ ਮਗਰੋਂ ਲੋਕ ਫ਼ੋਨ ਕਰਦੇ ਨੇ ਤਾਂ ਪਹਿਲਾਂ ਤਾਂ ਸਰਕਾਰੀ ਨੰਬਰ ਵਾਲਾ ਫੋਨ ਇੰਨ੍ਹਾਂ ਜ਼ਿਆਦਾ ਵੇਅਸਤ ਆਵੇਗਾ ਜਦ ਜਦੋ ਜਹਿਦ ਕਰਨ ਮਗਰੋਂ ਲੱਗ ਵੀ ਗਿਆ ਤਾਂ ਉਹਨਾ ਵਲੋਂ ਕੋਈ ਵੀ ਸਪਸ਼ਟੀਕਰਨ ਜਵਾਬ ਨਹੀਂ ਮਿਲਦਾ ਤੇ ਅੱਗੋਂ ਕਹਿੰਦੇ ਨੇ ਆਪਣੇ ਜਈ ਨਾਲ ਸੰਪਰਕ ਕਰੋ ਜਦ JE ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਫੋਨ ਵੀ ਬਹੁਤ ਬੀਜੀ ਆਏਗਾ ਤੇ ਕਦੀ ਕਦੀ ਤਾਂ JE ਸਾਬ ਫੋਨ ਸਵਿਚਟ ਆਫ ਕਰ ਸੁੱਤੇ ਹੁੰਦੇ ਲਗਦੇ , ,ਜਦ ਕਦੀ ਫੋਨ ਲੱਗ ਜਾਏ ਤਾਂ ਅੱਗੋਂ ਉਹਨਾਂ ਦਾ ਜਵਾਬ ਵੀ ਹੁੰਦਾ ਬਿਜਲੀ ਘਰ ਤੋਂ ਪੁੱਛੋਂ ਜਦ ਫਿਰ ਦੁਹਰਾਕੇ ਪੁੱਛਿਆ ਜਾਂਦਾ ਤਾਂ ਕਈ ਵਾਰ ਜਨਾਬ ਲੋਕਾਂ ਦੇ ਗੱਲ ਪੈ ਜਾਂਦੇ ਨੇ ਗੱਲਾਂ ਦਾ ਜਵਾਬ ਨਾ ਦੇਣ ਲਈ , ਦੇਖਿਆ ਜਾਵੇ ਇਹ ਰਵਈਆ ਬਿਜਲੀ ਮਹਿਕਮੇ ਦੇ ਅਫਸਰਾਂ ਦਾ ਲੋਕਾਂ ਪ੍ਰਤੀ ਗਲਤ ਹੈ। ਜੇਕਰ ਲੋਕਾ ਦੀ ਸਹੂਲਤਾਂ ਵਾਸਤੇ ਕੰਪਲੇਟ ਨੰਬਰਸ ਫਲੈਸ਼ ਕੀਤੇ ਗਏ ਨੇ ਤਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਵੀ ਇਹ ਫਰਜ਼ ਸਮਜਣ ਤੇ ਵੱਡੇ ਅਫਸਰ ਵੀ ਇਹਨਾਂ ਵੱਲ ਜਰੂਰ ਧਿਆਨ ਦੇਣ ਤੇ ਇਸ ਇਲਾਕੇ ਦੇ JE ਸੱਤਪਾਲ ਨੂੰ ਜਰੂਰ ਸਮਜਾਉਂਣ ਕੇ ਓਹ ਲੋਕਾਂ ਪ੍ਰਤੀ ਆਪਣਾ ਰਵਈਆ ਸਹੀ ਰੱਖਣ।

Leave a Reply