ਜਲੰਧਰ ਚ ਪਹੁੰਚੀ ਆਰ ਸੀ ਪ੍ਰਿੰਟਿੰਗ ਦੀ ਪਹਿਲੀ ਡਾਕ

ਜਲੰਧਰ // (ਚਾਵਲਾ,ਗਗਨ,ਸ਼ੰਮੀ)- RTA ਦਫ਼ਤਰ ਜਲੰਧਰ ਚ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਲਾਇਸੈਂਸ ਪ੍ਰਿੰਟਿੰਗ ਦਾ ਸਾਰਾ ਕੰਮ ਕੁੱਛ ਦਿਨ ਪਹਿਲਾਂ ਹੀ ਚੰਡੀਗੜ੍ਹ ਵਿਖੇ ਸ਼ਿਫਟ ਕਰ ਦਿਤਾ ਗਿਆ ਸੀ ਤੇ ਜਿਸਦੇ ਚਲਦਿਆਂ ਅੱਜ ਨਵੀਆਂ ਗੱਡੀਆਂ , ਪੁਰਾਣੀਆਂ ਗੱਡੀਆਂ, ਤੇ ਜਿਨ੍ਹਾਂ ਗੱਡੀਆਂ ਦੀਆ RC ਘੁੰਮ ਹੋ ਗਈ ਹੈ ਉਹਨਾਂ ਦੀ ਨਕਲ ਪ੍ਰਿੰਟਿੰਗ RC ਸਮੇਤ RTA ਵਿਭਾਗ ਵਿਚ ਅੱਜ ਕਰੀਬ 800 RC ਪ੍ਰਿੰਟ ਹੋ ਜਲੰਧਰ ਪੁੱਜੀ

ਮਿਲੀ ਜਾਣਕਾਰੀ ਅਨੁਸਾਰ ਜਿਹਨਾਂ ਲੋਕਾਂ ਨੇ ਆਨਲਾਈਨ ਹੀ ਘਰ ਡਾਕ ਮੰਗਵਾਉਣ ਵਾਸਤੇ ਪੈਸੇ ਭਰੇ ਹਨ ਉਹਨਾਂ ਦੇ ਘਰ ਤੱਕ ਪਹੁੰਚੇਗੀ ਡਾਕ ਤੇ ਜਿਹਨਾਂ ਲੋਕਾਂ ਨੇ ਪੈਸੇ ਨਹੀਂ ਦਿੱਤੇ ਉਹ ਆਪਣੀ ਗੱਡੀ ਦੀ rc ਪ੍ਰਿੰਟਿੰਗ ਕਾਪੀ RTA ਦਫਤਰ ਜਾ ਕੇ ਲੈ ਸਕਦਾ ਹੈ।

 

ਹੁਣ ਦੇਖਣਾ ਹੋਵੇਗਾ ਕੀ ਇਹ ਸਾਰਾ ਕੰਮ ਨੇਪਰੇ ਚੜੇਗਾ ਜਾ ਨਹੀਂ ਕੀ ਲੋਕਾਂ ਨੂੰ ਸਮੇਂ ਸਿਰ ਉਹਨਾਂ ਵਲੋਂ ਅਪਲਾਈ ਕੀਤੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ(RC) ਸਮੇਂ ਸਿਰ ਉਹਨਾਂ ਨੂੰ ਮਿਲਦੇ ਹਨ ਜਾਂ ਨਹੀਂ

Leave a Reply