ਡੇਲੀ ਪੰਜਾਬ ਨਿਊਜ਼ ਤੇ ਲੱਗੀ ਖ਼ਬਰ ਦਾ ਕੁੱਛ ਹੀ ਘੰਟਿਆ ਵਿਚ ਦਿਖਿਆ ਅਸਰ, ਪੁਲਿਸ ਚੁੱਕਿਆ ਨੇ ਤਸਕਰ!

ਜਲੰਧਰ // (ਬਿਊਰੋ)- ਬੀਤੀ 21 ਜਨਵਰੀ ਨੂੰ ਥਾਣਾ ਆਦਮਪੁਰ ਚੌਂਕੀ ਜੰਡੂਸਿੰਘਾ ਚ ਪੈਂਦੇ ਪਿੰਡ ਧੋਗੜੀ ਚ ਤਾਂ ਲੱਗਦਾ ਪੁਲਿਸ ਗੇੜਾ ਮਾਰਨਾ ਹੀ ਭੁੱਲੀ ਹੋਈ ਹੈ ਸੂਤਰਾਂ ਅਨੁਸਾਰ ਪਿੰਡ ਚ ਕਾਫੀ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਚੱਲ ਰਹੇ ਹਨ ਜਿਨ੍ਹਾਂ ਵਿਚੋਂ ਨਸ਼ੇ ਵਾਲੀਆਂ ਗੋਲੀਆਂ, ਦੇਸੀ ਸ਼ਰਾਬ ਦੇ ਨਾਲ ਹੋਰ ਕਾਫੀ ਨਸ਼ਾ ਸਮੱਗਰੀ ਵਿਕ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਚ ਇਕ ਸਾਬਕਾ ਫੌਜ਼ੀ ਦਾ ਮੁੰਡਾ ਹੈ ਜੋ ਦੇਸੀ ਸ਼ਰਾਬ (ਜਿਸਨੂੰ ਘਰ ਦੀ ਕੱਢੀ ਕਹਿੰਦੇ ਹਨ) ਸ਼ਰੇਆਮ ਵੇਚ ਰਿਹਾ ਹੈ ਜਿਸ ਦੀ ਡੀਲਵਰੀ ਉਹ ਜ਼ਆਦਾਤਰ ਮੇਨ ਬਜ਼ਾਰ ਵਿਚ ਪਕੌੜਿਆਂ ਦੀ ਦੁਕਾਨ ਤੇ ਦੇਣ ਜਾਂਦਾ ਹੈ ਤੇ ਦੁਕਾਨ ਚਾਲਕ ਆਪਣੀ ਦੁਕਾਨ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਪਿਲਾਉਂਦਾ ਹੈ ।

 

ਇਹ ਖ਼ਬਰ ਲਗਾਈ ਗਈ ਸੀ

ਤੇ ਜਿਸਤੇ ਥਾਣਾ ਆਦਮਪੁਰ ਪੁਲਿਸ ਨੇ dsp ਹਰਿੰਦਰ ਸਿੰਘ ਮਾਨ ਦੀ ਸਰਪ੍ਰਸਤੀ ਹੇਠ sho ਆਦਮਪੁਰ ਹਰਜਿੰਦਰ ਸਿੰਘ ਨੇ ਰੇਡ ਪਲਾਨ ਬਣਾ ਧੋਗੜੀ ਸਥਿਤ ਸ਼ਰਾਬ ਤਸਕਰ ਦੇ ਘਰ ਰੇਡ ਕੀਤੀ ਗਈ ਤੇ ਉਸ ਪਾਸੋਂ sho ਦੇ ਦੱਸਣ ਮੁਤਾਬਿਕ ਦੇਸੀ ਸ਼ਰਾਬ ਤਾਂ ਨਹੀਂ ਮਿਲੀ ਪਰ 22 ਬੋਤਲਾਂ ਅੰਗਰੇਜ਼ੀ ਨਜ਼ਾਇਜ ਸ਼ਰਾਬ ਬਰਾਮਦ ਹੋਈ ਹੈ ਜਿਸ ਦੀ ਪਹਿਚਾਣ ਰਣਜੀਤ ਸਿੰਘ ਰਾਣਾ (ਸਾਬਕਾ ਫੋਜੀ ਦਾ ਮੁੰਡਾ) ਵਜੋਂ ਹੋਈ ਉਪਰ ਕਾਰਵਾਈ ਕਰਦਿਆਂ ਥਾਣਾ ਆਦਮਪੁਰ ਵਿੱਚ ਉਸ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।

ਉੱਥੇ ਹੀ ਜਦ sho ਨਾਲ ਗੱਲ ਕੀਤੀ ਗਈ ਕੇ ਬਜ਼ਾਰ ਵਿੱਚ ਮੌਜੂਦ ਪਕੌੜਿਆਂ ਦੀ ਤੇ ਰਾਤ ਤੱਕ ਉਹ ਦੁਕਾਨਦਾਰ ਨਜ਼ਾਇਜ ਤਰੀਕੇ ਨਾਲ ਸ਼ਰਾਬ ਪਿਲਾਉਣ ਦਾ ਕੰਮ ਕਰਦਾ ਹੈ ਉਸ ਉੱਪਰ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਜਾ ਨਹੀਂ ਉਨਾਂ ਦੱਸਿਆ ਕਿ ਉਕਤ ਦੁਕਾਨਦਾਰ ਨੂੰ ਸਖਤੀ ਨਾਲ ਵਾਰਨਿੰਗ ਦੇ ਦਿੱਤੀ ਗਈ ਹੈ ਜੇਕਰ ਉਹ ਫਿਰ ਦੁਕਾਨ ਵਿਚ ਕਿਸੇ ਨੂੰ ਸ਼ਰਾਬ ਪਿਲਾਵੇਂਗਾ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply