ਜਲੰਧਰ ਦੇ ਕੁੱਛ ਲੋਕਾਂ ਤੇ ਪ੍ਰਧਾਨਾਂ ਨੇ ਬਲੈਕਮੇਲਿੰਗ ਕਰਨ ਦਾ ਕੀਤਾ ਨਵਾਂ ਧੰਦਾ ਸ਼ੁਰੂ ,10 ਰੁਪਏ ਦੀ ਸਰਕਾਰੀ ਲਾਟਰੀ ਪਾ ਲੈਂਦੇ ਲੱਖਾਂ ਰੁਪਏ

ਸ਼ਹਿਰ ਚ ਬਣ ਰਹੀ ਕਿਸੇ ਵੀ ਤਰ੍ਹਾਂ ਦੀ ਇਮਾਰਤ ਤੇ ਪਹੁੰਚ ਜਾਂਦੇ ਨੇ ਲੈਣ ਵਧਾਈ

ਜਲੰਧਰ // (ਐਸ.ਕੇ.ਚਾਵਲਾ)- ਪਿੱਛਲੇ ਕੁੱਛ ਸਮੇ ਤੋ ਜਲੰਧਰ ਸ਼ਹਿਰ ਕੀ ਬਲਕੀ ਪੂਰੇ ਜਿਲ੍ਹੇ ਵਿਚ ਹੀ ਇਕ ਨਵਾਂ ਕੰਮ ਸ਼ੁਰੂ ਹੋ ਗਿਆ ਹੈ ਤੇ ਦਿਨ ਬ ਦਿਨ ਇਸ ਕੰਮ ਚ ਤੇਜ਼ੀ ਹੋ ਰਹੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ RTI ਐਕਟ ਸੰਬਧੀ ਇਸ ਐਕਟ ਦੀ ਸ਼ੁਰੂਆਤ ਤਾਂ ਹੋਈ ਸੀ ਜਨਹਿੱਤ ਵਾਸਤੇ ਪਰ ਕੁੱਝ ਲੋਕਾਂ ਨੇ ਇਸ ਕੰਮ ਨੂੰ ਆਪਣੀ ਰੋਟੀ ਬਣਾ ਲਿਆ ਤੇ ਇਸ ਜਰੀਏ ਲੋਕਾਂ ਨੇ ਬਲੈਕਮੇਲਿੰਗ ਕਰਨ ਦਾ ਧੰਧਾ ਸ਼ੁਰੂ ਕਰ ਦਿਤਾ ਹੈ ਜਿਵੇ ਕਿ ਕੋਈ ਬਣ ਰਹੀ ਕੋਲੋਨੀ ਹੋਵੇ ਜਾਂ ਦੁਕਾਨਾਂ,ਫੈਕਟਰੀ,ਕੋਈ ਵੇਅਰ ਹਾਊਸ,ਜਾ ਫਿਰ ਕਿਸੇ ਗਰੀਬ ਦਾ ਘਰ ਹੀ ਨਾ ਹੋਵੇ ਬੱਸ ਫਿਰ ਕੁੱਛ ਕੁ ਪ੍ਰਧਾਨਾਂ ਦੇ ਨਿਗ੍ਹਾ ਜਾ ਕਥਿੱਤ ਸਮਾਜ ਸੇਵਕਾ ਦੀ ਨਜ਼ਰ ਪੈ ਗਈ ਤਾਂ ਇਹ ਪਹੁੰਚ ਜਾਂਦੇ ਨੇ ਆਪਣੀ ਵਧਾਈ ਲੈਣ ਜੇ ਲਾਗ ਸਹੀ ਮਿੱਲ ਗਿਆ ਤਾਂ ਸਹੀ ਨਹੀਂ ਤਾਂ ਤੁਰੰਤ ਪਹੁੰਚਦੇ ਨੇ ਕੈਫੇ ਉੱਤੇ 20 ਰੁਪਏ ਚ ਕੰਪਲੇਟ ਤਿਆਰ ਕਰਾਂ 10 ਰੁਪਏ ਚ ਪੋਸਟਲ ਆਰਡਰ ਲੈ ਕਰ ਦਿੰਦੇ ਨੇ ਪੋਸਟ ਫੇਰ ਕਰਦੇ ਨੇ ਕੁੱਛ ਦਿਨ ਇੰਤਜ਼ਾਰ ਆਖ਼ਿਰਕਾਰ ਇਸ ਜਰੀਏ ਇਹਨਾਂ ਦੀ ਮਿਹਨਤ ਹੱਥ ਲੱਗ ਜਾਂਦੀ ਤੇ ਲੋਕ ਅੱਗੋਂ ਜਵਾਬ ਦੇਣ ਤੋਂ ਮਜ਼ਬੂਰ ਲੋਕ ਇਹਨਾਂ ਨੂੰ ਮਿੱਲ 20,30 ਹਜ਼ਾਰ ਜਾ ਫੇਰ ਮੋਟੇ ਪੈਸਿਆਂ ਚ ਸੈਟਿੰਗ ਕਰ ਬੈਠ ਜਾਂਦੇ ਤੇ ਦਿੱਤੀ ਕੰਪਲੇਟ ਜਾਂਦੀ ਹੈ ਸਿੱਧੀ ਕੂੜੇ ਦਾਨ ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁੱਛ ਪ੍ਰਧਾਨਾਂ ਦਾ ਸੋਰਸ ਆਫ ਇਨਕਮ ਸਿਰਫ ਤੇ ਸਿਰਫ ਇਹ ਹੀ ਹੈ ਹੋਰ ਕੁੱਛ ਨਹੀਂ ਉਥੇ ਹੀ ਸਰਕਾਰ ਨੂੰ ਇਸ ਉਪਰ ਕੋਈ ਠੋਸ ਕਦਮ ਉਠਾਉਣਾ ਚਾਹੀਦਾ ਹੈ ਨਹੀਂ ਤਾਂ ਇਹ ਲੋਗ ਸ਼ਹਿਰ ਦੀ ਜਨਤਾ ਨੂੰ ਇਸ ਤਰ੍ਹਾਂ ਹੀ ਪ੍ਰੇਸ਼ਾਨ ਕਰਦੇ ਰਹਿਣਗੇ।

ਅਸੀਂ ਲੋਕਾਂ ਅੱਗੇ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਨੂੰ ਵੀ ਕੋਈ ਇਸ ਕਦਰ ਕੰਪਲੇਟ ਪਾ ਕੇ ਪਰੇਸ਼ਾਨ ਕਰ ਰਿਹਾ ਤਾਂ ਸੱਭ ਤੋਂ ਪਹਿਲਾਂ ਪੁਲਿਸ ਪ੍ਰਸ਼ਾਸ਼ਨ ਨੂੰ ਇਤਲਾਹ ਕਰੋ ਜੇਕਰ ਉਹ ਵੀ ਨਹੀਂ ਸੁਣਵਾਈ ਕਰਦੇ ਤਾਂ ਮੀਡਿਆ ਨਾਲ ਸੰਪਰਕ ਕਰੋ ਅਸੀਂ ਉਹਨਾਂ ਕਥਿਤ ਪ੍ਰਧਾਨਾਂ ਤੇ ਕਥਿਤ ਸਮਾਜ ਸੇਵਕਾਂ ਦਾ ਇਹ ਨਕਾਬ ਉਤਾਰ ਜਨਤਾ ਅੱਗੇ ਉਜਾਗਰ ਕਰਾਂਗੇ।

Leave a Reply