ਸਰਕਾਰੀ ਕਲਰਕ ਦੀ ਮਿਲੀਭੁਗਤ ਨਾਲ ਦੇਖੋ ਕਿਵੇ ਸਰਕਾਰੀ ਕੁਰਸੀ ਤੇ ਬੈਠਾ ਕਰ ਰਿਹਾ ਇਹ ਏਜੰਟ ਕੰਮ…

ਇਕ ਨੇ ਲਵਲੀ ਆ..ਦਾ ਵਰਤਿਆ ਨਾ ਦੂਜੇ ਨੇ ਕੀਤੀ ਹੱਦ ਸਰਕਾਰੀ ਕੰਪਿਊਟਰ ਤੇ ਬੈਠ ਕਹਿੰਦਾ ਮੈਂ ਤਾਂ ਕੰਪਿਊਟਰ ਠੀਕ ਕਰਨ ਆਇਆ ਹਾਂ?

ਜਲੰਧਰ // (ਬਿਓਰੋ)- ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਜਲੰਧਰ ਆਰ ਟੀ ਏ ਦਫਤਰ ਚ ਤਾਂ ਹੁਣ ਹਰ ਵੇਲੇ ਬੋਲਦਾ ਹੈ ਏਜੰਟਾਂ ਦਾ ਬੋਲਬਾਲਾ ਸਰਕਾਰੀ ਅਫਸਰਾਂ ਦੀਆਂ ਤਨਖਾਹਾਂ ਨਾਲੋਂ ਤਾ ਕਿਤੇ ਵੱਧ ਕਮਾ ਲੈਂਦੇ ਨੇ ਇਹ ਏਜੰਟ ਅਕਸਰ ਕਿਸ ਦੀ ਸ਼ਹਿ ਨਾਲ ਕਰ ਰਹੇ ਨੇ ਧੜੱਲੇ ਨਾਲ ਕੰਮ ।
ਤੇ ਆਮ ਜਨਤਾ ਨੂੰ ਹਰ ਵੇਲੇ ਹੱਥ ਲਗਦੀ ਹੈ ਖੱਜਲ ਤੇ ਖੁਆਰੀ ਪਰ ਏਜੰਟੀ ਕਰਨ ਵਾਲਿਆਂ ਦੀ ਇਹਨਾ ਵਿਭਾਗਾਂ ਵਿਚ ਹੈ ਬੱਲੇ ਬੱਲੇ

ਕੁੱਝ ਦਿਨ ਪਹਿਲਾਂ ਵੀ ਤੁਹਾਨੂੰ ਇਕ ਚੋਲਾ ਚੁੱਕ ਏਜੰਟ ਦੀ ਵੀਡੀਓ ਦਿਖਾਈ ਗਈ ਸੀ ਜਿਸ ਵਿੱਚ ਉਹ ਏਜੰਟ ਆਪਣੇ ਆਪ ਨੂੰ ਲਵਲੀ ਆ…. ਦਾ ਵਰਕਰ ਦੱਸ ਰਿਹਾ ਸੀ ਪਰ ਕੰਪਨੀ ਦੇ ਮੈਨੇਜ਼ਰ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਦੀਪੂ ਨਾਮਕ ਕੋਈ ਵੀ ਵਰਕਰ ਸਾਡੇ ਕੋਲ ਨਹੀਂ ਕਰ ਰਿਹਾ। ਹੁਣ ਗੱਲ ਸੋਚਣ ਵਾਲੀ ਹੈ ਕਿ RTA ਵਿਭਾਗ ਵਿਚ ਦੀਪੂ ਨਾਮਕ ਤੇ ਗੋਰਾ ਨਾਮਕ ਦੇ ਦੋ ਏਜੰਟ ਹਨ ਜਿਹਨਾਂ ਨੇ ਤਾਂ ਲਗਦਾ ਇਸ ਵਿਭਾਗ ਦਾ ਸਾਰਾ ਠੇਕਾ ਹੀ ਚੁਕਿਆ ਹੋਇਆ ਹੈ। ਇਕ ਭਰਾ ਲਵਲੀ ਆ…. ਦਾ ਨਾਮ ਵਰਤ ਰਿਹਾ ਤੇ ਦੂਜਾ ਭਰਾ ਗੋਰਾ ਤਾਂ ਅੱਜ ਸਰਕਾਰੀ ਕੁਰਸੀ ਤੇ ਬੈਠ ਕਰ ਰਿਹਾ ਸੀ ਆਪਣੇ ਕੰਮ ਉਹ ਵੀ ਇਕ ਸਰਕਾਰੀ ਕਲਰਕ ਦੀ ਕੁਰਸੀ ਤੇ ਬੈਠ ਪੱਤਰਕਾਰ ਦਾ ਕੈਮਰਾ ਚਲਦਾ ਦੇਖ ਲੜਖੜਾ ਕੇ ਬੋਲਿਆ ਮੈ ਤਾਂ ਕੰਪਿਊਟਰ ਠੀਕ ਕਰਨ ਆਇਆ ਹਾਂ ਪਰ ਹੈਰਾਨੀ ਦੀ ਗੱਲ ਹੈ ਕਿ ‘ ਪੰਜਾਬੀ ਦੀ ਕਹਾਵਤ ਵਾਂਗ ਚੋਰ ਨਾਲੋਂ ਪੰਡ ਕਾਹਲੀ ‘ ਵਾਲੀ ਕਹਾਵਤ ਵਾਂਗ ਕੈਮਰਾ ਚਲਦਾ ਦੇਖ ਏਜੰਟ ਨਾਲੋਂ ਵੀ ਪਹਿਲਾ ਕਲਰਕ ਬੋਲਿਆ ਇਹ ਤਾਂ ਮੇਰਾ ਕੰਪਿਊਟਰ ਠੀਕ ਕਰਨ ਆਇਆ ਹੈ। ਪਰ ਸੂਤਰਾਂ ਅਨੁਸਾਰ ਇਹ ਏਜੰਟ ਰੋਜ਼ਾਨਾ ਇਸ ਦਫਤਰ ਚ ਆ ਸਰਕਾਰੀ ਕੰਪਿਊਟਰ ਤੇ ਬੈਠ ਆਪਣਾ ਕੰਮ ਕਰਦਾ ਤੇ ਚਲਦਾ ਬਣਦਾ ਹੈ। ਜਿਸਦੀ ਇਨਕੁਆਰੀ ਕੀਤੀ ਜਾਵੇ ਤਾਂ ਉਥੇ ਲੱਗੇ cctv ਕੈਮਰਿਆਂ ਵਿਚ ਸਾਫ ਜਾਹਿਰ ਹੋ ਜਾਵੇਗਾ ਇਹਨਾਂ ਏਜੰਟਾਂ ਦਾ ਸਾਰਾ ਸੱਚ ।

ਉਥੇ ਹੀ ਜਦ ਕੰਪਿਊਟਰ ਤੇ ਬੈਠੇ ਏਜੰਟ ਦੀ ਵੀਡੀਓ ਬਣਾਈ ਗਈ ਤਾਂ ਕਲਰਕ ਤੇ ਏਜੰਟ ਵਲੋਂ ਪੱਤਰਕਾਰ ਨਾਲ ਕੀਤੀ ਗਈ ਹੱਥਾਂ ਪਾਈ ਖੋਇਆ ਗਿਆ ਪੱਤਰਕਾਰ ਦਾ ਮੋਬਾਈਲ

ਵਿਜੀਲੈਂਸ ਬੇਖ਼ਬਰ ਜਾ ਕਰ ਰਹੀ ਅਣ ਦੇਖਾ ਜਾ ਫਿਰ ਕੁੱਝ ਹੋਰ ਹੈ ਕਹਾਣੀ ਆਖ਼ਿਰਕਾਰ ਇਹ ਏਜੰਟ ਕਿਊ ਹਨ ਵਿਜੀਲੈਂਸ ਦੀ ਰਾਡਾਰ ਤੋਂ ਬਾਹਰ ਹੁਣ ਦੇਖਣਾ ਇਹ ਹੈ ਕਿ ਇਹਨਾਂ ਏਜੰਟਾਂ ਉਪਰ ਕੋਈ ਕਾਰਵਾਈ ਹੁੰਦੀ ਹੈ ਜਾ ਨਹੀਂ ?

ਸਵਾਲ ਇਹ ਉਠਦਾ ਹੈ ਕਿ ਸਾਰਾ ਠੇਕਾ ਇਹਨਾਂ ਦੋਨਾਂ ਭਰਾਵਾਂ ਨੇ ਹੀ ਚੁਕਿਆ ਹੋਇਆ ਹੈ..?

ਕੀ ਇਹਨਾਂ ਭਰਾਵਾਂ ਵਲੋਂ ਤਾਂ ਨਹੀਂ ਚੜਾਇਆ ਜਾ ਰਿਹਾ ਹੈ ਮੋਟਾ ਚੜਾਵਾ…….

Leave a Reply