ਕਰਫਿਊ ਦੌਰਾਨ ਪੁਲਿਸ ਚੱਪੇ ਚੱਪੇ ਤੇ ਫਿਰ ਸੁਸਤ ਤੇ ਚੋਰ ਫਿਰ ਚੁਸਤ !

ਜਲੰਧਰ // (ਸੁਨੀਲ ਚਾਵਲਾ,ਸੰਨੀ ਕੁਮਾਰ)- ਥਾਣਾ ਇਕ ਦੇ ਅਧੀਨ ਆਉਂਦੇ ਸ਼ੀਤਲਨਗਰ ਚ ਕਰਫ਼ਿਊ ਦੌਰਾਨ ਠੇਕੇ ਚ ਚੋਰੀ, ਪੁਲਿਸ ਪ੍ਰਸ਼ਾਸਨ ਦਾ ਚੱਪੇ ਚੱਪੇ ਤੇ ਪਹਿਰਾ ਹੋਣ ਦੇ ਬਾਵਜੂਦ ਵੀ ਚੋਰ ਠੇਕੇ ਦੀ ਕੰਧ ਤੋੜ ਕੇ ਸ਼ਰਾਬ ਚੋਰੀ ਕਰਨ ´ਚ ਕਾਮਯਾਬ ਹੋ ਗਏ। ਭਾਰੀ ਪੁਲਿਸ ਫੋਰਸ ਤੈਨਾਤ ਹੋਣ ਦੇ ਬਾਵਜੂਦ ਵੀ ਚੋਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਚੋਰ ਚੁਸਤ ਤੇ ਪੁਲਿਸ ਫਿਰ ਸੁਸਤ ਹੈ। ਸੀਤਲ ਨਗਰ ´ਚ ਗੰਦੇ ਨਾਲੇ ਤੇ ਸਥਿਤ ਸ਼ਰਾਬ ਦੇ ਠੇਕੇ ਤੇ ਕੰਮ ਕਰਦੇ ਕਰਿੰਦੇ ਕਸ਼ਮੀਰ ਸਿੰਘ ਵਾਸੀ ਚਾੱਲੀ ਕੁਆਰਟਰ ਰੇਲਵੇ ਸਟੇਸ਼ਨ ਜਲੰਧਰ ਨੇ ਦੱਸਿਆ ਕਿ ਜਿਵੇਂ ਹੀ ਸਰਕਾਰ ਵੱਲੋਂ ਕਰਫ਼ਿਊ ਦਾ ਐਲਾਨ ਕੀਤਾ ਗਿਆ ਸੀ ਤਾਂ ਉਸੇ ਦੌਰਾਨ ਉਨ੍ਹਾਂ ਵੱਲੋਂ ਠੇਕਾ ਬੰਦ ਕਰ ਦਿੱਤਾ ਗਿਆ ਸੀ ਤੇ ਅੱਜ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੇ ਠੇਕੇ ਦੀ ਪਿਛਲੀ ਕੰਧ ਟੁੱਟੀ ਹੋਈ ਹੈ। ਉਸ ਨੇ ਤੁਰੰਤ ਮੌਕੇ ਤੇ ਪੁੱਜ ਕੇ ਆਪਣੇ ਮਾਲਕ ਮਨਜਿੰਦਰ ਸਿੰਘ ਉਰਫ ਵਿੱਕੀ ਨੂੰ ਸੂਚਿਤ ਕੀਤਾ ਮਾਲਕ ਮਜਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਉਸ ਦੇ ਮੌਕੇ ਤੇ ਪੁੱਜ ਕੇ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਦੌਰਾਨ ਮੌਕੇ ਤੇ ਥਾਣਾ 1 ਦੀ ਪੁਲਿਸ ਪੁੱਜੀ ਤੇ ਸ਼ੁਰੂ ਕੀਤੀ।ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਠੇਕੇ ਦੇ ਮਾਲਕ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਚੋਰੀ ਹੋਈਆਂ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਨਹੀਂ ਦੱਸੀ ਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਅਜੇ ਆਪਣੀ ਗਿਣਤੀ ਕਰ ਰਹੇ ਹਨ । ਉਧਰ ਪੁਲਿਸ ਆਸ ਪਾਸ ਲੱਗੇ ਸੀ ਸੀ ਟੀ ਵੀ ਦੀ ਫੁਟੇਜ ਖੰਗਾਲ ਰਹੀ ਹੈ।

Leave a Reply