ਵਟੱਸਪ ਗਰੁੱਪਾਂ ਵਿੱਚ ਹੋਈ ਹੋਈ ਆਡੀਓ viral, ਕੀਤੀ ਆਪਣੀ ਵਾਇਰਲੈਸ ਦਿੱਤੀ ਦੁਕਾਨਾਂ ਵਾਲਿਆਂ ਨੂੰ ਖੁੱਲ ਕੇ ਲਿਖੋ ਅੱਜ ਤੋਂ

ਲਾਟਰੀ ਵਾਲਿਆਂ ਦੀ ਵਟੱਸਪ ਗਰੁੱਪਾਂ ਵਿੱਚ ਹੋਈ ਹੋਈ ਆਡੀਓ viral, ਕੀਤੀ ਆਪਣੀ ਵਾਇਰਲੈਸ ਦਿੱਤੀ ਦੁਕਾਨਾਂ ਵਾਲਿਆਂ ਨੂੰ ਖੁੱਲ ਕੇ ਲਿਖੋ ਅੱਜ ਤੋਂ ਧੱੜਲੇ ਨਾਲ ਦੜਾ-ਸੱਟਾ

ਜਲੰਧਰ // (ਐਸ.ਕੇ.ਚਾਵਲਾ)- ਇਕ ਵਾਰ ਫੇਰ ਤੋਂ ਗਰੀਬ ਜਨਤਾ ਦਾ ਗਲਾ ਘੁੱਟਣ ਲਈ ਮੂਹਰੇ ਆ ਗਏ ਨੇ ਅਵੈਦ ਲਾਟਰੀ, ਦੜੇ ਸੱਟੇ ਵਾਲੇ ਕਾਰੋਬਾਰੀ।

ਪਿਛਲੇ ਕੁੱਝ ਮਹੀਨਿਆਂ ਤੋਂ ਪੂਰੇ ਪੰਜਾਬ ਵਿਚ ਅਵੈਦ ਲਾਟਰੀ, ਦੜੇ ਸੱਟੇ ਦਾ ਕਾਰੋਬਾਰ ਬੰਦ ਪਿਆ ਹੋਇਆ ਸੀ ਤੇ ਜਿਸ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਕੰਮ ਨੂੰ ਨੱਥ ਪਾਉਣ ਵਿਚ ਏਹਮ ਭੂਮਿਕਾ ਦਿਖਾਈ ਸੀ ਤੇ ਜੋ ਵੀ ਇਹ ਨਜ਼ਾਇਜ ਕੰਮ ਕਰ ਰਹੇ ਸਨ ਉਹਨਾਂ ਤੇ ਕਾਰਵਾਈ ਵੀ ਕੀਤੀ ਗਈ ਸੀ ਤੇ ਅੱਗੇ ਤੋਂ ਇਹ ਕੰਮ ਨਾ ਕਰਨ ਦੀ ਵਾਰਨਿੰਗ ਵੀ ਦਿੱਤੀ ਗਈ ਸੀ।

ਪਰ ਉਹਨਾਂ ਲੋਕਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਇਸ ਵਾਰਨਿੰਗ ਨੂੰ ਛਿੱਕੇ ਤੇ ਟੰਗਦਿਆਂ ਇਕ ਵਾਰ ਫੇਰ ਤੋਂ ਜਲੰਧਰ ਵਿੱਚ ਇਹ ਕੰਮ ਜੋਰਾ ਸ਼ੋਰਾਂ ਤੇ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕੀ, ਮਹਾਨਗਰ ਵਿਚ ਇਕ ਆਡੀਓ ਕਲਿਪ ਵੀ viral ਕੀਤੀ ਗਈ ਹੈ ਜਿਸ ਵਿਚ ਇਕ ਵਿਅਕਤੀ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੂੰ ਸਾਰੀਆਂ ਲਾਟਰੀਆਂ ਲਿਖਣ ਬਾਰੇ ਕਿਹ ਰਿਹਾ ਹੈ ਤੇ ਜਿਸ ਵਿਚ ਉਹ ਸ਼ਹਿਰ ਦੇ ਓਹ ਸ਼ਕਸ਼ ਦਾ ਨਾਮ ਲੈ ਰਿਹਾ ਹੈ ਜਿਸ ਨੇ ਮਹਾਨਗਰ ਵਿਚ ਸੂਤਰਾਂ ਅਨੁਸਾਰ ਕਰੀਬ 100 ਅਵੈਦ ਲਾਟਰੀ ਦੜੇ ਸੱਟੇ ਦੀਆ ਦੁਕਾਨਾਂ ਖੋਲੀਆਂ ਹਨ, ਤੇ ਉਹ ਲਾਟਰੀ ਦੀਆ ਸਾਰੀਆਂ ਦੁਕਾਨਾਂ ਉਸ ਦੀ ਸਰਪ੍ਰਸਤੀ ਹੇਠ ਚਲਦੀਆਂ ਹਨ, ਉਥੇ ਹੀ ਸੂਤਰਾਂ ਮੁਤਾਬਕ ਕਾਲੂ ਨਾਮਕ ਵਿਅਕਤੀ ਹਰ ਦੁਕਾਨ ਤੋਂ 1200 ਤੋਂ 1500 ਰੁਪਏ ਦੜੇ-ਸੱਟੇ ਦੀ ਪਰਚੀ ਤੋਂ ਅਲੱਗ ਰੋਜ਼ਾਨਾ ਵਸੂਲਦਾ ਹੈ ਤੇ ਜਿਸ ਵਿਚੋਂ ਮੋਟੀ ਵੰਗਾਰ ਭਰੀ ਜਾਂਦੀ ਹੈ ਤੇ ਸ਼ਹਿਰ ਵਿਚ ਧੜੱਲੇ ਨਾਲ ਬੇਖੌਫ ਕੰਮ ਚਲਦਾ ਹੈ।

ਗੋਰਤਾਲਾਬ ਹੋ ਕਿ ਇਸ ਵਿਚ ਪੁਲਿਸ ਮਹਿਕਮੇ ਦੀਆਂ ਕੁੱਛ ਕੁ ਕਾਲੀਆਂ ਭੇਡਾਂ ਦੀ ਜੋ ਇਮਾਨਦਾਰ ਪੁਲਿਸ ਅਫਸਰਾਂ ਨੂੰ ਵੀ ਦਾਗ ਦਾਗ ਕਰ ਰਹੇ ਹਨ ਤੇ ਉਹਨਾਂ ਦੀ ਹੀ ਮਿਲੀਭੁਗਤ ਨਾਲ ਇਹ ਸਾਰਾ ਕੰਮ ਚਲਦਾ ਹੈ।

ਮਹਾਂਨਗਰ ਵਿੱਚ ਇਕ ਵਾਰ ਫਿਰ ਤੋਂ ਗਰੀਬ ਜਨਤਾ ਨੂੰ ਠੱਗਣ ਦੇ ਲਈ ਫੇਰ ਤੋਂ ਖੋਲੀਆਂ ਗਈਆਂ ਹਨ ਠੱਗੀ ਦੀਆ ਦੁਕਾਨਾਂ ਜਿਹਨਾਂ ਵਿਚ ਭੋਲੇ ਭਾਲੇ ਲੋਕਾਂ ਨੂੰ 10 ਰੁਪਏ ਦੇ ਅੱਖਰ ਲਾਉਣ ਨਾਲ 100 ਦਾ ਝਾਂਸਾ ਦਿੱਤਾ ਜਾਂਦਾ ਹੈ ।

ਹੁਣ ਦੇਖਣਾ ਹੋਵੇਗਾ ਕੀ ਜਲੰਧਰ ਦੇ ਨੋਰਥ ਏਰੀਏ ਵਿਚ, ਰੇਰੂ ਗੇਟ, ਟਰਾਂਸਪੋਰਟ ਨਗਰ ਥਾਣਾ 8 ਦੇ ਕੋਲ,ਸੋਡਲ ਰੋਡ,jmp ਰੋਡ,ਨੇੜੇ ਕਾਲੀ ਮਾਤਾ ਮੰਦਿਰ,ਥਾਣਾ 3 ਦੇ ਕੋਲ ਸਈਪੁਰ ਸਮੇਤ ਇਹ ਸਾਰੀਆਂ ਦੁਕਾਨਾਂ ਪੁਲਿਸ ਕਦ ਤਕ ਬੰਦ ਕਰਵਾਏਗੀ।

Leave a Reply