ਆਰ. ਟੀ. ਓ. ਆਫਿਸ ਵਿਚ ਚਲਾਨ ਭੁਗਤਣ ਲਈ ਆਉਣ ਵਾਲੇ ਲੋਕਾਂ ਨੂੰ ਕਰਨਾ ਪੈ ਰਿਹੈ ਪਰੇਸ਼ਾਨੀ ਦਾ ਸਾਹਮਣਾ

ਕਥਿਤ ਏਜੰਟ ਚਲਾਨ ਭੁਗਤਣ ਦੇ ਲਈ ਲੈ ਰਹੇ ਹਨ ਮੋਟੀ ਰਕਮ
ਜਲੰਧਰ //(ਸੁਨੀਲ ਚਾਵਲਾ) – ਇਕ ਪਾਸੇ ਕਰੋਨਾ ਮਹਾਮਾਰੀ ਦੇ ਕਾਰਨ ਜਿੱਥੇ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੋਏ ਹਨ ਅਤੇ ਕਈ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਉਧਰ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਮੋਟੇ-ਮੋਟੇ ਚਲਾਨ ਕੱਟ ਕੇ ਆਮ ਲੋਕਾਂ ‘ਤੇ ਆਰਥਿਕ ਬੋਝ ਵਧਾਇਆ ਜਾ ਰਿਹਾ ਹੈ। ਪੁਲਸ ਪ੍ਰਸ਼ਾਸਨ ਵੱਲੋਂ ਜਿਸ ਤੇਜ਼ੀ ਨਾਲ ਰੋਜ਼ਾਨਾ ਹੀ ਹਜ਼ਾਰਾਂ ਚਲਾਨ ਕੱਟੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਭੁਗਤਣ ਲਈ ਲੋਕਾਂ ਨੂੰ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਵੱਲ ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ ਹੈ।

ਜਲੰਧਰ ਦੇ ਆਰ. ਟੀ. ਓ. ਦਫਤਰ ਵਿਚ ਰੋਜ਼ ਸੈਂਕੜੇ ਲੋਕ ਚਲਾਨ ਭੁਗਤਣ ਲਈ ਆਉਂਦੇ ਹਨ ਅਤੇ ਗਰਮੀ ਵਿਚ ਕਈ ਕਈ ਘੰਟੇ ਲਾਈਨਾਂ ‘ਤੇ ਖੜ੍ਹੇ ਹੋ ਕੇ ਜਦੋਂ ਤੱਕ ਖਿੜਕੀ ‘ਤੇ ਪਹੁੰਚਦੇ ਹਨ ਤਾਂ ਖਿੜਕੀ ‘ਤੇ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗਦੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਆਮ ਲੋਕ ਕਈ ਕਈ ਘੰਟੇ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ ਪਰ ਏਜੰਟ ਜਿਨ੍ਹਾਂ ਦੀ ਅੰਦਰ ‘ਸੈਟਿੰਗ’ ਹੈ ਉਹ ਬੜੀ ਆਸਾਨੀ ਨਾਲ ਆਪਣਾ ਕੰਮ ਨਬੇੜ ਕੇ ਚਲੇ ਜਾਂਦੇ ਹਨ। ਸੂਤਰਾਂ ਦੇ ਅਨੁਸਾਰ ਏਜੰਟਾਂ ਵੱਲੋਂ ਚਲਾਨ ਭੁਗਤਣ ਦੇ ਲਈ ਮੋਟੀ ਰਕਮ ਵੀ ਵਸੂਲੀ ਜਾ ਰਹੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਏਜੰਟਾਂ ‘ਤੇ ਨਕੇਲ ਕੱਸੀ ਜਾਵੇ ਤਾਂ ਜੋ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ ਅਤੇ ਆਮ ਲੋਕ ਵਿਅਰਥ ਦੀ ਖੱਜਲ ਖੁਆਰੀ ਤੋਂ ਬਚ ਸਕਣ।

Leave a Reply