ਮਹਾਂਨਗਰ ਚ ਫਿਰ ਤੋਂ ਦੜੇ-ਸੱਟੇ ਦੀਆਂ ਦੁਕਾਨਾਂ ਦੀ ਦਸਤਕ ਖੁੱਲਣ ਲੱਗੀਆਂ ਦੁਕਾਨਾਂ

ਜਲੰਧਰ (ਐਸ. ਕੇ. ਚਾਵਲਾ, ਮਨੀਸ਼ ਭੱਟੀ)- ਮਹਾਂਨਗਰ ਵਿੱਚ ਕੁੱਛ ਸਮਾਂ ਠੱਲ ਦੇ ਬਾਅਦ ਹੁਣ ਫਿਰ ਤੋਂ ਖੁੱਲਣ ਲੱਗ ਪਈਆਂ ਹਨ ਅਵੈਦ ਲਾਟਰੀ ਦੜੇ ਸੱਟੇ ਦੀਆਂ ਦੁਕਾਨਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁੱਛ ਮਹੀਨਿਆਂ ਤੋਂ ਜਲੰਧਰ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚ ਚੱਲ ਰਹੇ ਅਵੈਦ ਲਾਟਰੀ ਤੇ ਦੜੇ ਸੱਟੇ ਦੇ ਕਾਲੇ ਕੰਮ ਪੂਰੇ ਪੰਜਾਬ ਵਿਚ ਬੰਦ ਸਨ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਇਕ ਵਾਰ ਫੇਰ ਤੋਂ ਇਹ ਕੰਮ ਜੋਰਾ ਸ਼ੋਰਾ ਨਾਲ ਸ਼ੁਰੂ ਹੋ ਚੁੱਕਾ ਹੈ।
ਸੂਤਰਾਂ ਅਨੁਸਾਰ ਮਹਾਂਨਗਰ ਦੇ ਵਿੱਚ ਥਾਣਾ 8ਨੰਬਰ 1 ਨੰਬਰ 3ਨੰਬਰ,4ਨੰਬਰ ਦੇ ਇਲਾਕੇ ਵਿਚ ਵੀ ਕੁੱਛ ਦੁਕਾਨਾਂ ਖੁੱਲ ਗਈਆਂ ਹਨ।

ਉਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਸਾਰੀਆਂ ਦੁਕਾਨਾਂ ਖੁੱਲਣ ਪਿੱਛੇ ਉੱਚ ਅਧਿਕਾਰੀਆਂ ਨਾਲ ਮੋਟੇ ਲੈਵਲ ਦੀ ਸੈਟਿੰਗ ਕਰਕੇ ਹੀ ਖੋਲੀਆਂ ਗਈਆਂ ਹਨ।

ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਦੇ ਕਮਿਸ਼ਨਰ ਸ.ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਕਿ ਐਕਸ਼ਨ ਲੈਂਦੇ ਹਨ,ਕੀ ਇਹ ਦੁਕਾਨਾਂ ਦੀ ਗਿਣਤੀ ਘੱਟਦੀ ਹੈ ਜਾ ਵਧਦੀ ਹੈ…..?

 

ਥਾਣਾ 3 ਦੇ ਅਧੀਨ ਆਉਂਦੇ ਭਗਤ ਸਿੰਘ ਚੋਂਕ ਦੇ ਕੋਲ ਖੜੇ ਪੁਲਿਸ ਮੁਲਾਜ਼ਿਮ

Video

j

Leave a Reply