ਥਾਣਾ ਆਦਮਪੁਰ ਦੇ ਇਸ ਪਿੰਡ ਚ ਵਿਕ ਰਹੀ ਦੇਸੀ ਸ਼ਰਾਬ ! ਪੁਲਿਸ ਅਣਜਾਣ ਜ਼ਾ ਬੇਖ਼ਬਰ ….

ਜਲੰਧਰ // ( ਬਿਊਰੋ) – ਥਾਣਾ ਆਦਮਪੁਰ ਚੌਂਕੀ ਜੰਡੂਸਿੰਘਾ ਚ ਪੈਂਦੇ ਪਿੰਡ ਧੋਗੜੀ ਚ ਤਾਂ ਲੱਗਦਾ ਪੁਲਿਸ ਗੇੜਾ ਮਾਰਨਾ ਹੀ ਭੁੱਲੀ ਹੋਈ ਹੈ ਸੂਤਰਾਂ ਅਨੁਸਾਰ ਪਿੰਡ ਚ ਕਾਫੀ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਚੱਲ ਰਹੇ ਹਨ ਜਿਨ੍ਹਾਂ ਵਿਚੋਂ ਨਸ਼ੇ ਵਾਲੀਆਂ ਗੋਲੀਆਂ, ਦੇਸੀ ਸ਼ਰਾਬ ਦੇ ਨਾਲ ਹੋਰ ਕਾਫੀ ਨਸ਼ਾ ਸਮੱਗਰੀ ਵਿਕ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਚ ਇਕ ਸਾਬਕਾ ਫੌਜ਼ੀ ਦਾ ਮੁੰਡਾ ਹੈ ਜੋ ਦੇਸੀ ਸ਼ਰਾਬ (ਜਿਸਨੂੰ ਘਰ ਦੀ ਕੱਢੀ ਕਹਿੰਦੇ ਹਨ) ਸ਼ਰੇਆਮ ਵੇਚ ਰਿਹਾ ਹੈ ਜਿਸ ਦੀ ਡੀਲਵਰੀ ਉਹ ਜ਼ਆਦਾਤਰ ਮੇਨ ਬਜ਼ਾਰ ਵਿਚ ਪਕੌੜਿਆਂ ਦੀ ਦੁਕਾਨ ਤੇ ਦੇਣ ਜਾਂਦਾ ਹੈ ਤੇ ਦੁਕਾਨ ਚਾਲਕ ਆਪਣੀ ਦੁਕਾਨ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਪਿਲਾਉਂਦਾ ਹੈ ।

ਉਥੇ ਹੀ ਮੁਹੱਲਾ ਨਿਵਾਸੀ ਵੀ ਇਸ ਦੁਕਾਨਦਾਰ ਕੋਲੋ ਬਹੁਤ ਪਰੇਸ਼ਾਨ ਹਨ ਕਿਉਂਕਿ ਇਸ ਦੀ ਦੁਕਾਨ ਵਿਚ ਦੇਰ ਰਾਤ ਤੱਕ ਸ਼ਰਾਬੀਆਂ ਦੀਆ ਮਹਿਫਲਾਂ ਲਗਦੀਆਂ ਹਨ ਤੇ ਜਿਸ ਤੋਂ ਬਾਅਦ ਉੱਚੀ ਆਵਾਜ਼ ਵਿੱਚ ਸ਼ਰਾਬੀ ਗਾਲੀ ਗਲੋਚ ਕਰਦੇ ਹਨ ਤੇ ਕਈ ਵਾਰ ਇਸ ਦੀ ਦੁਕਾਨ ਚ ਲੜਾਈ ਝਗੜਾ ਵੀ ਹੋ ਚੁੱਕਾ ਹੈ ਪਰ ਪੁਲਿਸ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਆਖ਼ਿਰਕਾਰ ਕਿਸ ਦੀ ਸ਼ਹਿ ਨਾਲ ਇਹ ਦੁਕਾਨਦਾਰ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਪਿਲਾ ਰਿਹਾ ਹੈ। ਕੀ ਪੁਲਿਸ ਇਸ ਉੱਪਰ ਕੋਈ ਕਾਰਵਾਈ ਕਰੇਗੀ ਜਾ ਨਹੀਂ ਉਥੇ ਹੀ ਗੋਰ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਤਰਨਤਾਰਨ ਵਿਚ ਵੀ ਦੇਸੀ ਦਾਰੂ ਪੀਣ ਨਾਲ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ ਕੀ ਪੁਲਿਸ ਫਿਰ ਕਿਸੇ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਹੀ ਹੈ।

Leave a Reply