ਨਾਮ ਦੀਪਕ ਪਰ ਆਪਣੇ ਦੋਸਤ ਘਰ ਹੀ ਕਰਦਾ ਰਿਹਾ ਹਨੇਰਾ, ਕੀਤਾ ਦੋਸਤ ਦਾ ਘਰ ਖਾਲੀ, ਸ਼ਿਕਾਇਤ ਪਹੁੰਚੀ ਥਾਣੇ

ਜਲੰਧਰ – (ਚਾਵਲਾ) // ਘਟਨਾ ਜਲੰਧਰ ਦੇ ਲਾਗਲੇ ਪਿੰਡ ਕਰਾੜੀ ਦੀ ਹੈ ਜਿਥੇ ਆਪਣੇ ਬਣਾਏ ਦੋਸਤ ਨੇ ਹੀ ਆਪਣੇ ਕੁੱਛ ਸਾਥੀਆਂ ਨਾਲ ਮਿਲ ਕੇ ਆਪਣੇ ਦੁਕਾਨਦਾਰ ਦੋਸਤ ਦੇ ਘਰ ਕਰਦਾ ਰਿਹਾ ਚੋਰੀ।
ਜਾਣਕਾਰੀ ਦਿੰਦਿਆਂ ਕਰਨ ਕੁਮਾਰ ਪੁੱਤਰ ਨਰਿੰਦਰ ਕੁਮਾਰ ਨਿਵਾਸੀ ਕਰਾੜੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲ ਤੋਂ ਪਿੰਡ ਵਿਚ ਕਰਿਆਨੇ ਦੀ ਦੁਕਾਨ ਚਲਾ ਰਿਹਾ ਹੈ ਤੇ ਉਹ ਆਪਣਾਂ ਪਰਿਵਾਰ ਪਾਲ ਰਿਹਾ ਹੈ ਤੇ ਪਿੰਡ ਵਿਚ ਉਹਨਾਂ ਦਾ ਸਾਰਿਆਂ ਨਾਲ ਕਾਫੀ ਪਿਆਰ ਹੈ। ਉਹਨੇ ਦੱਸਿਆ ਕਿ ਸਾਡੀ ਦੁਕਾਨ ਤੇ ਇਕ ਪਿੰਡ ਦਾ ਹੀ ਮੁੰਡਾ ਜਿਸਦਾ ਨਾਮ ਦੀਪਕ ਹੈ ਪਿਛਲੇ ਖੁਝ ਸਮੇਂ ਤੋਂ ਸਾਡੀ ਦੁਕਾਨ ਤੇ ਆਕੇ ਬੈਠਦਾ ਸੀ ਤੇ ਜਿਸ ਨਾਲ ਸਾਡੀ ਦੋਸਤੀ ਵੀ ਪੈ ਗਈ ਸੀ। ਪਰ ਇਸ ਦੌਰਾਨ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਬਨੇ ਸਟੋਰ ਵਿਚ ਆਏ ਦਿਨ ਕੋਈ ਨਾ ਕੋਈ ਸਮਾਨ ਗਾਇਬ ਰਹਿੰਦਾ ਸੀ ਤੇ ਉਹਨਾਂ ਵਲੋਂ ਇਸ ਨੂੰ ਕਈ ਵਾਰ ਇਗਨੋਰ ਵੀ ਕੀਤਾ ਗਿਆ ਪਰ 21 ਤਾਰੀਕ ਸਵੇਰ ਕਰੀਬ 11 ਵਜੇ ਜਦ ਉਹ ਆਪਣੇ ਸਟੋਰ ਵੱਲ ਸਮਾਨ ਲੈਣ ਗਏ ਤਾਂ ਦੁਕਾਨ ਮਾਲਿਕ ਕਰਨ ਕੁਮਾਰ ਨੇ ਦੇਖਿਆ ਕਿ ਉਹੀ ਪਿੰਡ ਦਾ ਮੁੰਡਾ ਦੀਪੂ ਦੇ ਹੱਥ ਵਿਚ ਇਕ ਤੇਲ ਦਾ ਟੀਨ ਤੇ ਦੂਸਰੇ ਹੱਥ ਦੇ ਵਿਚ ਵੀ ਸਮਾਨ ਸੀ ਤੇ ਸਮਾਨ ਸੁੱਟ ਕੇ ਉਥੋਂ ਰਫੁਚਕਰ ਹੋ ਗਿਆ ਜਿਸ ਤੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਜਿਸਦੀ ਲਿਖਤ 21-04-2021 ਨੂੰ ਸ਼ਿਕਾਇਤ ਵੀ ਪੁਲਿਸ ਚੌਂਕੀ ਕਿਸ਼ਨਗੜ੍ਹ ਵਿਚ ਦਿੱਤੀ ਗਈ ਹੈ । ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਸ਼ਿਕਾਇਤ ਤੇ ਕੀ ਕਾਰਵਾਈ ਕਰਦੀ ਹੈ । ਉੱਧਰ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਨੂੰ ਪੁਲਿਸ ਤੇ ਪੂਰਾ ਭਰੋਸਾ ਹੈ ਕਿ ਉਹ ਸਾਨੂੰ ਇਸ ਦੋਸ਼ੀ ਤੇ ਬਣਦੀ ਕਾਰਵਾਈ ਕਰ ਸਾਨੂੰ ਇੰਨਸਾਫ ਜਰੂਰ ਦਵਾਏਗੀ।

ਉੱਧਰ ਇਹ ਵੀ ਸੁਨਣ ਚ ਆਇਆ ਹੈ ਕਿ ਪੁਲਿਸ ਤੇ ਕੁੱਝ ਸਿਆਸੀ ਲੋਕ ਦਬਾਅ ਪਾ ਇਸ ਕੰਪਲੇਟ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ।

ਜਦ ਇਸ ਮਾਮਲੇ ਬਾਰੇ ਚੌਂਕੀ ਇੰਚਾਰਜ ਹਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਹੈ ਕੀ ਇਸ ਸੰਬੰਧੀ ਸ਼ਿਕਾਇਤ ਸਾਡੇ ਕੋਲ ਪਹੁੰਚ ਚੁੱਕੀ ਹੈ ਤੇ ਅਸੀਂ ਤਫਤੀਸ਼ ਕਰ ਦੋਸ਼ੀ ਉਪਰ ਜੋ ਵੀ ਬਣਦੀ ਕਾਰਵਾਈ ਹੋਈ ਕਰਾਂਗੇ।

Leave a Reply