ਜੰਡਿਆਲਾ ਗੁਰੂ ਸ਼ਹਿਰ ਵਿੱਚ ਪੰਜਾਬ ਪੁਲਿਸ ਵੱਲੋ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਗਿਆ

ਜੰਡਿਆਲਾ ਗੁਰੂ // (ਵਰੁਣ ਸੋਨੀ) -ਅੱਜ ਜੰਡਿਆਲਾ  ਗੁਰੂ ਸ਼ਹਿਰ ਵਿੱਚ ਆਈ, ਪੀ, ਐਸ, ਐਸ ਐਸ ਪੀ ਧਰੁਵ ਦਹੀਆ ਅੰਮਿ੍ਤਸਰ ਦਿਹਾਤੀ ਅਤੇ ਡੀ ਐਸ ਪੀ ਸੁਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਲੈਗ ਮਾਰਚ ਕੱਢਿਆ ਗਿਆ! ੲਿਹ ਫਲੈਗ ਮਾਰਚ  ਸਰਾ ਰੋਡ,ਵਾਲਮੀਕਿ ਚੋਕ, ਘਾਹ ਮੰਡੀ ਚੌਕ,ਸੇਖਫੱਤਾ ਗੇਟ ਤੋ ਵਾਪਸ ਸਰਾ ਰੋਡ ਤੇ ਖਤਮ ਕੀਤਾ ਗਿਅਾ! ਇਸ ਮੋਕੋ ਡੀ ਐਸ ਪੀ ਸੁਰਿੰਦਰਪਾਲ ਸਿੰਘ ਨੇ ਪੈ੍ਸ ਨਾਲ ਗਲਬਾਤ ਕਰਦਿਆ ਕਿਹਾ ਕਿ  ਚੈਕਿੰਗ ਦੌਰਾਨ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ, ਫਿਰ ਵੀ ਨਿਗਰਾਨੀ ਜਾਰੀ ਹੈ। ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਲਾਅ ਐਂਡ ਆਰਡਰ ਭੰਗ ਕਰਨ ਦੀ ਸੂਰਤ ਵਿਚ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜੰਡਿਆਲਾ ਗੁਰੂ ਦੀ ਪੁਲਿਸ ਸ਼ਹਿਰ ਤੇ ਸਹਿਰ ਵਾਸੀਆ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਲਈ ਵਚਨਬੱਧ ਹੈ। ਇਸ ਮੋਕੋ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਹਾਜ਼ਿਰ ਸਨ।

Leave a Reply