ਧੋਗੜੀ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਨੂੰ ਅਪੀਲ! ਇਸ ਦਿੰਨ ਤੋਂ ਬਾਅਦ ਨਹੀਂ ਮਿਲੇਗਾ ਪਾਣੀ

ਜਲੰਧਰ // (ਸੁਨੀਲ ਚਾਵਲਾ)- ਪਿੰਡ ਧੋਗੜੀ ਚ ਪਿਛਲੇ ਕਾਫੀ ਦਿਨਾ ਤੋਂ ਪਖੇ ਹੋਏ ਪਾਣੀ ਦੇ ਮੁੱਧੇ ਤੋਂ ਬਾਅਦ ਪਿੰਡ ਚ ਅੱਜ ਤੋਂ ਫਿਰ ਹੋਈ ਪਿੰਡ ਨੂੰ ਪਾਣੀ ਦੀ ਸਪਲਾਈ ਸ਼ੁਰੂ ਜੀ ਹਾ ਤੁਹਾਨੂੰ ਦੱਸ ਦਈਏ ਕੀ ਜਲੰਧਰ ਦੇ ਲਾਗਲੇ ਪਿੰਡ ਧੋਗੜੀ ਵਿਚ ਬਹੁਤ ਲੰਮੇ ਸਮੇ ਤੋ ਪਾਣੀ ਦਾ ਆਏ ਦਿਨ ਕੋਈ ਨਾ ਕੋਈ ਇਸ਼ੂ ਉੱਠ ਹੀ ਪੈਂਦਾ ਹੈ ਫਿਰ ਚਾਹੇ ਉਹ ਬਿਜਲੀ ਦਾ ਬਿੱਲ ਚਾਹੇ ਵਾਟਰ ਸਪਲਾਈ ਦੀਆ ਪਾਈਪਾਂ ਦਾ ਫਟਣ ਕਾਰਨ ਪਿੰਡ ਨੂੰ ਪਾਣੀ ਨਹੀਂ ਮਿਲਦਾ ਹੈ । ਉਥੇ ਹੀ ਤੁਹਾਨੂੰ ਦਸ ਦਈਏ ਕੀ ਪਿੱਛਲੇ ਦਿਨੀ ਸੁਰਖੀਆਂ ਚ ਰਹਿਣ ਤੋਂ ਬਾਅਦ ਇਸ ਪਿੰਡ ਦੀ ਪੰਚਾਇਤ ਵੀ ਹੁਣ ਹਰਕਤ ਵਿਚ ਆਈ ਹੈ ਤੇ ਜੋ ਲੋਕ ਪਾਣੀ ਦਾ ਬਿੱਲ ਨਹੀਂ ਦੇ ਰਹੇ ਉਹਨਾਂ ਲੋਕਾਂ ਦੇ ਪਾਣੀ ਵਾਲੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ ਇਹ ਜਾਣਕਾਰੀ ਧੋਗੜੀ ਪਿੰਡ ਦੇ ਪੰਚਾਇਤ ਪਤੀ ਗੁਰਪ੍ਰਤਾਪ ਸਿੰਘ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਪਿੱਛਲੇ ਕਾਫੀ ਦਿਨਾਂ ਤੋਂ ਜੋ ਵਾਟਰ ਸਪਲਾਈ ਦਾ ਬਿੱਜਲੀ ਮਹਿਕਮੇਂ ਵਲੋਂ ਕੁਨੈਕਸ਼ਨ ਕਟਿਆ ਗਿਆ ਸੀ ਉਥੇ ਹੀ ਪਿੰਡ ਦੀ ਪੰਚਾਇਤ ਨੇ ਕੁੱਛ ਰਕਮ ਬਿਜਲੀ ਮਹਿਕਮੇਂ ਨੂੰ ਜਮ੍ਹਾ ਕਾਰਵਾਈ ਤੇ ਬਿਜਲੀ ਮਹਿਕਮੇ ਅੱਗੇ ਬੇਨਤੀ ਕੀਤੀ ਤੇ ਫਿਰ ਦੁਬਾਰਾ ਕੁਨੈਕਸ਼ਨ ਜੋੜ ਦਿੱਤਾ ਗਿਆ ਹੈ ਤੇ ਪਿੰਡ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕੀ ਬਿਜਲੀ ਵਿਭਾਗ ਵੱਲੋਂ ਸਿਰਫ 10 ਦਿਨ ਹੀ ਦਿੱਤੇ ਗਏ ਨੇ ਬਿੱਲ ਦੀ ਅਦਾਇਗੀ ਦੇ ਲਈ ਜੇਕਰ ਇਹਨਾਂ 10 ਦਿਨਾਂ ਵਿਚ ਬਿੱਲ ਨਹੀਂ ਜਮ੍ਹਾ ਕਰਵਾਇਆ ਗਿਆ ਤਾਂ ਇਸ ਦੇ ਬਾਦ ਪਿੰਡ ਨੂੰ ਫੇਰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ। ਉਥੇ ਹੀ ਜਾਣਕਾਰੀ ਦਿੰਦੇ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪਾਣੀ ਦਾ ਬਿੱਲ ਲੈਣ ਲਈ ਰੋਜ਼ਾਨਾ ਪਾਣੀ ਵਾਲੀ ਟੈਂਕੀ ਤੇ ਬਣੇ ਦਫ਼ਤਰ ਵਿਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿੱਲ ਲਿਆ ਜਾਵੇਗਾ । ਉਥੇ ਹੀ ਪਿੰਡ ਦੀ ਪੰਚਾਇਤ ਨੇ ਉਨਾਂ ਲੋਕਾਂ ਲਈ ਜੋ ਲੋਕ ਆਪਣਾ ਪਾਣੀ ਦਾ ਬਿੱਲ ਸਮੇ ਸਿਰ ਦਿੰਦੇ ਨੇ ਹਮਦਰਦੀ ਜਿਤਾਉਂਦਿਆਂ ਕਿਹਾ ਹੈ ਕਿ ਇਨ੍ਹਾਂ ਨੂੰ ਵੀ ਇਸ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਬਿੱਲ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 05/09/2020 ਹੋਵੇਗੀ।

Leave a Reply