ਲੱਗਦੇ ਬੱਸ ਸਟੈਂਡ ਪੁੱਲ ਥੱਲੇ ਕੋਰੋਣਾ ਨੇ ਲੋਕਾਂ ਨੂੰ ਦਿੱਤੀ NOC

*ਲੱਗਾ ਰਹਿੰਦਾ ਬਿਨਾਂ ਮਾਸਕ ਦੇ ਲੋਕਾਂ ਦਾ ਗੜ੍ਹ

ਜਲੰਧਰ ਬੱਸ ਸਟੈਂਡ ਦੇ ਬਾਹਰ ਬਣਿਆ ਮਿੰਨੀ ਬੱਸ ਸਟੈਂਡ ਸਰਕਾਰ ਨੂੰ ਲੱਗ ਰਿਹਾ ਲੱਖਾਂ ਦਾ ਚੂਨਾ

ਨਹੀਂ ਦੇ ਰਿਹਾ ਪੁਲਿਸ ਪ੍ਰਸ਼ਾਸ਼ਨ ਇਸ ਵੱਲ ਧਿਆਨ GM ਰੋਡਵੇਜ਼

ਜਲੰਧਰ // (ਸੁਨੀਲ ਚਾਵਲਾ)- ਜਿਥੇ ਪੂਰਾ ਦੇਸ਼ ਕੋਰੋਨਾ ਜਿਹੀ ਮਹਾਮਾਰੀ ਦਾ ਪ੍ਰਕੋਪ ਚੱਲ ਰਿਹਾ ਹੈ ਤੇ ਇਸ ਬਿਮਾਰੀ ਨੂੰ ਮਾਤ ਦੇਣ ਲਈ ਦੇਸ਼ ਦਾ ਪੂਰਾ ਪ੍ਰਸ਼ਾਸ਼ਨ ਪੱਬਾਂ ਭਾਰ ਹੈ  ਕਿਉਕਿ ਇਸ ਬਿਮਾਰੀ ਨਾਲ ਲੜਨ ਲਈ ਕਾਫੀ ਮੁਸ਼ਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇ ਕਿ ਮਾਸਕ ਦੀ ਵਰਤੋਂ ਤਾਂ ਲਾਜ਼ਮੀ ਹੀ ਹੈ ਤੇ ਨਾਲ ਹੀ 2 ਗ਼ਜ਼ ਦੀ ਦੂਰੀ ਮਾਸਕ ਜਰੂਰੀ ਦਾ ਨਾਅਰਾ ਲਗਾਇਆ ਜਾ ਰਿਹਾ ਹੈ ਉਥੇ ਹੀ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਕੋਰੋਣਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਰਾਤ 9 ਵਜੇ ਤੋਂ ਸਵੇਰ 5 ਵਜੇ ਦਾ ਨਾਈਟ ਕਰਫਿਊ ਵੀ ਲਗਾਇਆ ਗਿਆ ਹੈ ਪਰ ਕੁੱਝ ਲੋਕਾਂ ਦੇ ਤਾਂ ਲੱਗਦਾ ਜਿਵੇ ਜੂ ਵੀ ਨਹੀਂ ਸਰਕ ਰਹੀ ਜਿਸ ਦਾ ਨਜ਼ਾਰਾ ਤੁਸੀ ਅੱਜ ਹੀ ਨਹੀਂ ਬਲਕਿ ਰੋਜ਼ ਤੁਹਾਨੂੰ ਜਲੰਧਰ ਦੇ ਬੱਸ ਸਟੈਂਡ ਪੁੱਲ ਥੱਲੇ ਜੋ ਕਿ ਬੱਸ ਸਟੈਂਡ ਦੇ ਬਾਹਰ ਮਿੰਨੀ ਬੱਸ ਸਟੈਂਡ ਦਾ ਰੂਪ ਦੇਖਣ ਨੂੰ ਆਮ ਮਿਲੇਗਾ ਇਸ ਮਿੰਨੀ ਬੱਸ ਸਟੈਂਡ ਦਾ ਰੂਪ ਲੈ ਚੁੱਕੇ ਪੁੱਲ ਥੱਲੇ ਉਥੋਂ ਲੱਗਣ ਵਾਲੇ ਲੋਕਾਂ ਨੂੰ ਇਥੇ ਲੱਗੇ ਟਰੈਫਿਕ ਜਾਮ ਦਾ ਵੀ ਕਾਫੀ ਸਾਹਮਣਾ ਕਰਨਾ ਪੈਂਦਾ ਹੈ

ਮਿੰਨੀ ਬੱਸ ਸਟੈਂਡ ਤੇ ਖੜਾ ਪੁਲਿਸ ਕਰਮੀ ਤੇ ਕੋਲ ਖੜੀਆਂ 3 ਬੱਸਾਂ

ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮਿੰਨੀ ਬੱਸ ਸਟੈਂਡ ਦਾ ਰੂਪ ਲੈ ਚੁੱਕੇ ਪੁੱਲ ਥੱਲੇ ਟ੍ਰੈਫਿਕ ਪੁਲਿਸ ਦੀ ਡਿਉਟੀ ਵੀ ਲਗਾਈ ਜਾਂਦੀ ਹੈ ਪਰ ਸੂਤਰਾਂ ਅਨੁਸਾਰ ਇਹਨਾਂ ਪੁਲਿਸ ਮੁਲਾਜ਼ਿਮਾ ਦੀ ਉਥੋਂ ਲੰਗ ਰਹੀਆਂ ਬੱਸਾਂ ਵਾਲਿਆਂ ਨਾਲ ਸੈਟਿੰਗ ਹੁੰਦੀ ਹੈ ਤੇ ਹਰ ਇਕ ਬੱਸ ਵਾਲਾ ਉਥੇ ਮਿੰਟਾਂ ਦੇ ਹਿਸਾਬ ਨਾਲ ਬੱਸ ਰੋਕਦੇ ਹਨ ਤੇ ਇਕ ਬੱਸ 50 ਤੋਂ 100 ਰੁਪਏ ਰੋਜ਼ਾਨਾ ਦਿੰਦੀ ਹੈ ਜਿਸ ਕਰਕੇ ਉਥੇ ਤਾਇਨਾਤ ਪੁਲਿਸ ਕਰਮੀ ਉਹਨਾਂ ਨੂੰ ਕੁੱਛ ਵੀ ਨਹੀਂ ਕਹਿੰਦੇ ਤੇ ਤੜੱਲੇ ਨਾਲ ਉਸ ਜਗ੍ਹਾ ਤੇ ਰੋਜ਼ਾਨਾ ਬੱਸਾਂ ਰੋਕ ਕੇ ਸਵਾਰੀਆਂ ਚੁੱਕਦੇ ਤੇ ਲੰਮੀਆਂ ਲੰਮੀਆਂ ਕਤਾਰਾਂ ਬਣਾ ਖੜ ਜਾਂਦੇ ਨੇ ਜਿਸ ਨਾਲ ਉਥੇ ਟ੍ਰੈਫਿਕ ਦੀ ਕਾਫੀ ਸਮੱਸਿਆ ਰਹਿੰਦੀ ਹੈ ਉਥੇ ਹੀ ਇਕ ਹੋਰ ਬੱਸ ਮਾਫੀਆਂ ਮੌਜੂਦ ਹੈ ਅਤੇ ਉਹ ਉਥੇ up ਬਿਹਾਰ ਦੀਆ ਬੱਸ ਜਿਨ੍ਹਾਂ ਵਿਚੋਂ ਕਈ ਬੱਸਾਂ ਬਿਨਾਂ ਰੂਟ ਪਰਮਿਟ ਤੇ ਵੀ ਚੱਲਦੀਆਂ ਹਨ

ਜਿਨ੍ਹਾਂ ਕੋਲ ਸਿਰਫ ਟੂਰਿਸਟ ਪਰਮਿਟ ਹੀ ਹੁੰਦਾ ਹੈ ਨਾ ਬੱਸ ਸਟੈਂਡਾ ਦੇ ਬਾਹਰ ਲੈ ਇਕੱਲੀ ਇਕੱਲੀ ਸਵਾਰੀ ਬਿਠਾਉਣ ਦਾ ।  ਤੇ ਨਾਲ ਹੀ ਬੱਸ ਸਟੈਂਡ ਬਾਹਰ ਲੱਗੀਆਂ ਬੱਸਾਂ ਵਾਲੀ ਉਸ ਜਗ੍ਹਾ ਤੇ ਵੀ ਕਾਫੀ ਲੋਕਾਂ ਦਾ ਇਕੱਠ ਵੇਖਣ ਨੂੰ ਮਿੱਲ ਸੱਕਦਾ ਹੈ ਜੋ ਕਿ ਬਿੰਨਾਂ ਮਾਸਕ ਉਥੇ ਦੀ ਮਾਰਕਿਟ ਵਿਚ ਘੁੱਮ ਰਹੇ ਹਨ ਕਾਫੀ ਭਾਰੀ ਮਾਤਰਾ ਨਾਲ ਉਹਨਾਂ ਦਾ ਇਕੱਠ ਵੇਖਣ ਨੂੰ ਮਿੱਲ ਸੱਕਦਾ ਹੈ ਉਥੇ ਹੀ ਇਹਨਾਂ ਨੂੰ ਲਿਜਾਣ ਵਾਲੀਆਂ ਬੱਸਾਂ ਦਾ ਵੀ ਉਥੇ ਤਾਂਤਾ ਲੱਗਾ ਹੋਇਆ ਹੈ। ਪਰ ਸੂਤਰਾਂ ਅਨੁਸਾਰ ਜਿਨ੍ਹਾਂ ਵਿਚੋਂ ਇਹਨਾਂ ਚੱਲ ਰਹੀਆਂ ਬੱਸਾਂ ਦਾ ਕੁੱਛ ਹਿੱਸਾ ਉੱਚ ਅਧਿਕਾਰੀਆਂ ਤੱਕ ਵੀ ਪਹੁੰਚਦਾ ਹੈ ਜਿਸ ਕਰਕੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ।

ਬਿਨਾ ਮਾਸਕ ਤੋਂ ਮਜਭਾ ਬਣਾ ਬੈਠੇ ਪਰਵਾਸੀ ਲੋਕ

ਉੱਥੇ ਹੀ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਬੱਸ ਸਟੈਂਡ ਦੇ ਬਾਹਰ ਬਣੇ ਤੇ ਚੱਲ ਮਿੰਨੀ ਬੱਸ ਸਟੈਂਡ ਦਾ ਸਰਕਾਰ ਨੂੰ ਕੀ ਬੇਨਿਫਿਟ ਹੋ ਰਿਹਾ ਹੈ ਬਲਕਿ ਮੋਟਾ ਨੁਕਸਾਨ ਹੋ ਰਿਹਾ ਹੈ ਕਿਉਕਿ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਇਸ ਚੀਜ਼ ਦਾ ਲਾਭ ਚੁੱਕ ਰਹੀਆਂ ਹਨ ਕਿਉਕਿ ਬੱਸ ਸਟੈਂਡ ਦੇ ਅੰਦਰ ਜਾਣ ਵਾਲੀਆਂ ਸਵਾਰੀਆਂ ਤਾਂ ਇਹ ਪ੍ਰਾਈਵੇਟ ਬੱਸਾਂ ਬਾਹਰੋਂ ਹੀ ਚੁੱਕ ਲੈਂਦੀਆਂ ਨੇ ਤੇ ਸਰਕਾਰੀ ਬੱਸਾਂ ਚ ਘੱਟ ਹੁੰਦੀਆਂ ਨੇ ਸਵਾਰੀਆਂ।

*ਕੀ ਕਹਿਣਾ ਹੈ GM ਰੋਡਵੇਜ਼ ਨਵਰਾਜ ਬਾਤੀਸ਼ ਦਾ*
ਸਾਡੀ ਜਾਣਕਾਰੀ ਵਿਚ ਤਾਂ ਹੈ ਜੋ ਜਲੰਧਰ ਬੱਸ ਸਟੈਂਡ ਦੇ ਬਾਹਰ ਮਿੰਨੀ ਬੱਸ ਸਟੈਂਡ ਚੱਲ ਰਿਹਾ ਹੈ ਜਿਸ ਨਾਲ ਸਰਕਾਰ ਨੂੰ ਕਾਫੀ ਨੁਕਸਾਨ ਹੁੰਦਾ ਹੈ ਜਿਸ ਦੀ ਸ਼ਿਕਾਇਤ ਸਾਡੇ ਵਿਭਾਗ ਵਲੋ ਜਲੰਧਰ DC ਤੇ ਪੁਲਿਸ ਪ੍ਰਸ਼ਾਸਨ ਨੂੰ ਸਮੇਂ ਸਮੇਂ ਤੇ ਵੀ ਦਿੱਤੀ ਜਾਂਦੀ ਹੈ ਪਰ ਲਗਦੇ ਜਲੰਧਰ ਪੁਲਿਸ ਪ੍ਰਸ਼ਾਸਨ ਨੂੰ ਸਾਲ ਬਾਅਦ ਆਉਂਦੇ ਰੋਡ ਸੇਫਟੀ ਵੀਕ ਵਿਚ ਹੀ ਸਾਡੇ ਵਲੋਂ ਦਿਤੀਆਂ ਸ਼ਿਕਾਇਤਾਂ ਯਾਦ ਆਉਂਦੀਆਂ ਨੇ ਤੇ ਉਹਨਾਂ ਦਿੰਨਾ ਵਿਚ ਹੀ ਉਹ ਸਖਤੀ ਦਿਖਾਉਂਦੇ ਨੇ ਅੱਗੇ ਪਿੱਛੇ ਕਿਊ ਨਹੀਂ ਆਖਿਰ ਚ ਉਹਨਾਂ ਨੇ ਕਿਹਾ ਕਿ ਜਲੰਧਰ ਬੱਸ ਸਟੈਂਡ ਦੇ ਬਾਹਰ ਬਣੇ ਮਿੰਨੀ ਬੱਸ ਸਟੈਂਡ ਤੇ PAP ਚੋਂਕ ਵਾਲਾ ਬੱਸ ਸਟੈਂਡ ਬੰਦ ਹੁਣਾ ਚਾਹੀਦਾ ਹੈ।

*ਕੀ ਕਹਿਣਾ ਹੈ ACP ਟ੍ਰੈਫਿਕ ਦਾ*
ਜਦ ਇਸ ਮਾਮਲੇ ਬਾਰੇ ਜਲੰਧਰ acp ਟ੍ਰੈਫਿਕ ਹਰਬਿੰਦਰ ਸਿੰਘ ਭੱਲਾ ਨਾਲ ਸੰਪਰਕ ਕੀਤਾ ਤਾਂ ਗੱਲਬਾਤ ਕਰਨੀ ਚਾਹੀ ਤਾਂ ਜਨਾਬ ਇਸ ਗੱਲ ਦਾ ਬੋਲ ਸੁਣਦਿਆਂ ਹੀ ਬੋਲੋ ਮੈਂ ਥੋੜਾ ਬਿਜ਼ੀ ਹਾਂ ਆਪਾ ਬਾਅਦ ਚ ਗੱਲ ਕਰਦੇ ਹਾਂ ਜੀ।
ਪਰ ਪੱਤਰਕਾਰ ਦੇ ਦੁਬਾਰਾ ਦੁਹਰਾਏ ਜਾਣ ਤੇ ਸਵਾਲ ਦਾ ਜਵਾਬ ਦਿੰਦਿਆਂ ਬੋਲੇ ਆਸੀ ਤਾਂ ਸਮੇ ਸਮੇਂ ਤੇ ਕਾਰਵਾਈ ਕਰਦੇ ਹੀ ਰਹਿੰਦੇ ਹਾਂ ਜੀ ਬੱਸਾਂ ਵਾਲੇ ਹੀ ਨਹੀਂ ਮੰਨਦੇ ਤੇ ਨਾਲ ਹੀ ਉਥੇ ਆ ਕੇ ਖੜਦੀਆਂ ਟੂਰਿਸਟ ਪਰਮਿਟ ਬੱਸ ਬਾਰੇ ਬੋਲੇ ਸਾਡਾ ਕੰਮ ਨਹੀਂ ਉਹਨਾਂ ਦੇ ਪੇਪਰ ਚੈਕ ਇਹ ਕੰਮ RTA ਦਾ ਹੈ ਉਹ ਹੀ ਕਰਨ।

ਪਰ ਜਨਾਬ ਇਹ ਭੁੱਲ ਗਏ ਕਿ ਟਰੈਫਿਕ ਦਾ ਕੰਮ ਤਾਂ ਟਰੈਫਿਕ ਪੁਲਿਸ ਹੀ ਕਰੂ ਕਿ ਉਹ ਵੀ rta ਵਿਭਾਗ ਕਰੂ।

Leave a Reply