ਸਮਾਰਟ ਚਿੱਪ ਕੰਪਨੀ ਚ ਕੰਮ ਕਰ ਰਹੇ ਕਰਮੀਆਂ ਨੂੰ ਕੱਢਣ ਦਾ ਅਡਵਾਂਸ ਨੋਟਿਸ ਤੇ ਪ੍ਰਾਈਵੇਟ ਕਰਿੰਦਿਆਂ ਤੇ ਸਰਕਾਰੀ ਅਫ਼ਸਰ ਮੇਹਰਬਾਨ

ਚਲਾਨ ਭੁਗਤਣ ਆਏ ਲੋਕਾਂ ਲਈ 1:30 ਵਜੇ ਤੱਕ ਤੇ ਏਜੰਟਾ ਵਾਸਤੇ 4 ਵਜੇ ਤੱਕ ਖੁੱਲ੍ਹਾ ਰਹਿੰਦੇ ਇਹ ਖੁਫ਼ੀਆ ਦਰਵਾਜਾ

ਸਮਾਰਟ ਚਿੱਪ ਕੰਪਨੀ ਚ ਕੰਮ ਕਰ ਰਹੇ ਕਰਮੀਆਂ ਨੂੰ ਕੱਢਣ ਦਾ ਅਡਵਾਂਸ ਨੋਟਿਸ ਤੇ ਪ੍ਰਾਈਵੇਟ ਕਰਿੰਦਿਆਂ ਤੇ ਸਰਕਾਰੀ ਅਫ਼ਸਰ ਮੇਹਰਬਾਨ

ਜਲੰਧਰ // (ਐਸ.ਕੇ.ਚਾਵਲਾ,ਵਿਸ਼ਾਲ)- ਹਾਲ ਹੀ ਵਿਚ RTA ਦਫ਼ਤਰ ਜਲੰਧਰ 120 NO ਕਮਰੇ ਨੂੰ ਤਾਲਾ ਲੱਗ ਚੁੱਕਾ ਹੈ

ਜੀ ਹਾਂ ਕਿਉਂਕਿ RC ਤੇ ਲਾਇਸੈਂਸ ਬਣਾਉਣ ਦਾ ਸਾਰਾ ਪ੍ਰਿੰਟਿੰਗ ਦਾ ਕੰਮ ਵਿਭਾਗ ਨੇ ਕੁੱਛ ਦਿਨ ਪਹਿਲਾਂ ਹੀ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਹੈ ਜਿਸਦੇ ਚਲਦੇ ਹੁਣ ਇਸ RTA ਵਿਭਾਗ ਵਿਚ ਤਾਂ ਸਨਾਟਾ ਛਾ ਗਿਆ ਹੈ । ਉਥੇ ਹੀ ਸਮਾਰਟ ਚਿੱਪ ਕੰਪਨੀ ਚ ਕੰਮ ਕਰਦੇ ਮੁਲਾਜ਼ਿਮ ਬਿਨਾਂ ਕਿਸੇ ਕੰਮ ਤੋਂ ਫ੍ਰੀ ਚਲਦੇ ਆ ਰਹੇ ਹਨ।

ਕੀ ਕਰੇਗੀ ਕੰਪਨੀ ਹੁਣ ਇਹਨਾਂ ਕਰਮੀਆਂ ਦਾ…….! ਸੂਤਰਾਂ ਅਨੁਸਾਰ ਕੁੱਛ ਕੁ ਕਰਮਚਾਰੀਆਂ ਨੂੰ ਸਮਾਰਟ ਚਿੱਪ ਕੰਪਨੀ ਵਲੋਂ ਅਡਵਾਂਸ ਵਿੱਚ ਨੋਟਿਸ ਵੀ ਭੇਜੇ ਜਾ ਚੁੱਕੇ ਹਨ।

ਤੇ ਦੂਸਰੇ ਪਾਸੇ ਸਰਕਾਰੀ ਕੰਮਾਂ ਦੀ ਕਮਾਨ ਸੰਭਾਲੀ ਬੈਠੇ ਹਨ ਇਹ ਪ੍ਰਾਈਵੇਟ ਕਰਿੰਦੇ

ਤੁਸੀ ਦੇਖ ਸਕਦੇ ਹੋ ਸਰਕਾਰੀ ਕੁਰਸੀਆਂ ਤੇ ਸ਼ਰੇਆਮ ਕੰਮ ਕਰਦੇ ਹਨ ਇਹ ਪ੍ਰਾਈਵੇਟ ਕਰਿੰਦੇ ਸੂਤਰਾਂ ਅਨੁਸਾਰ ਸਾਬ ਦੇ ਬਹੁਤ ਕਰੀਬੀ ਹਨ ਇਹ ਕਰਿੰਦੇ ਜੋ ਬਿਨਾਂ ਕਿਸੇ ਡਰ ਤੋਂ ਸਰਕਾਰੀ ਕੁਰਸੀਆਂ ਤੇ ਬਹਿ ਕਰਦੇ ਨੇ ਕੰਮ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਹਰੀਸ਼ ਨਾਮਕ ਪ੍ਰਾਈਵੇਟ ਕਰਿੰਦੇ ਨੂੰ ਤਾਂ ਛੋਟਾ ਸਾਬ ਵੀ ਕਿਹਾ ਜਾਂਦਾ ਹੈ।
ਇਹ ਸਾਬ ਦਾ ਚਮਚ ਮੋਟੀ ਕਮਾਈ ਕਰਦਾ ਹੈ ਸੁਨਣ ਚ ਹੈ ਜੇਕਰ ਕੋਈ ਕੰਮ ਲੈ ਸਾਹਬ ਕੋ ਜਾਂਦਾ ਹੈ ਤਾਂ ਸਬ ਤੋਂ ਪਹਿਲਾਂ ਇਹ ਸਾਹਬ ਉਸ ਕਾਗਜ਼ ਵਿਚ ਏਨੇ ਕੁ ਨੁਕਸ ਕੱਢ ਦਿੰਦੇ ਹਨ ਜੋ ਲੋਕਾਂ ਦੀ ਸਮਜ਼ ਤੋਂ ਬਾਹਰ ਹੁੰਦੇ ਹਨ ਤੇ ਬਾਅਦ ਵਿਚ ਮੋਟੇ ਪੈਸੇ ਲੈ ਉਹ ਨੁਕਸ ਮਿੰਟੋ ਪਹਿਲਾ ਹੱਲ ਹੋ ਜਾਂਦੇ ਹਨ।

ਵੈਸੇ ਸੋਚਣ ਵਾਲੀ ਗੱਲ ਇਹ ਵੀ ਹੈ ਜਿਸ ਜਗ੍ਹਾ ਤੇ ਇਹ ਪ੍ਰਾਈਵੇਟ ਕਰਿੰਦੇ ਕੰਮ ਕਰਦੇ ਹਨ ਉਸ ਜਗ੍ਹਾ ਤੇ DC ਸਾਹਬ ਵਲੋਂ online ਕੈਮਰੇ ਵੀ ਲਗਾਏ ਗਏ ਹਨ ਪਰ ਫਿਰ ਵੀ ਇਸ ਵਿਭਾਗ ਵਿਚ ਧੜੱਲੇ ਨਾਲ ਕਰਿੰਦੇ ਕੰਮ ਕਰ ਰਹੇ ਹਨ ਨਾ ਤਾਂ RTA ਸਾਹਬ ਇਸ ਵੱਲ ਧਿਆਨ ਦੇ ਰਹੇ ਤੇ ਨਾ ਹੀDC ਸਾਹਬ,ਤੇ ਨਾ ਹੀ ਵਿਜੀਲੈਂਸ ਵਿਭਾਗ ਇਸ ਵੱਲ ਧਿਆਨ ਦੇ ਰਹੀ ਹੈ। ਕਿ ਇਸੇ ਤਰ੍ਹਾਂ ਹੀ ਇਸ ਵਿਭਾਗ ਵਿਚ ਪ੍ਰਾਈਵੇਟ ਕਰਿੰਦੇ ਧੜੱਲੇ ਨਾਲ ਕੰਮ ਕਰਦੇ ਰਹਿਣਗੇ ਜਾ ਫਿਰ ਇਹਨਾਂ ਤੇ ਕੋਈ ਕਾਰਵਾਈ ਹੋਵੇਗੀ।

ਦੇਖੋ ਕਿਸ ਤਰ੍ਹਾਂ ਸਰਕਾਰੀ ਕੁਰਸੀ ਤੇ ਬਹਿ ਸਰਕਾਰੀ ਕੰਪਿਊਟਰ ਤੇ ਕੰਮ ਕਰ ਰਿਹਾ ਇਹ ਪ੍ਰਾਈਵੇਟ ਕਰਿੰਦਾ

 

ਉਥੇ ਹੀ ਤੀਸਰੇ ਪਾਸੇ ਚਲਾਣਾ ਵਾਲੀ ਖਿੜਕੀ ਤੇ ਚਲਾਨ ਭੁਗਤਾਨ ਆਏ ਲੋਕਾਂ ਹੱਥ ਭਾਵੇ ਹੀ ਨਿਰਾਸ਼ਾ ਹੱਥ ਲਗਦੀ ਹੋਵੇ ਪਰ ਏਜੰਟਾਂ ਦੀਆ ਤਾਂ ਪੰਜੇ ਉਂਗਲਾਂ ਘਿਉ ਚ ਹਨ ਕਿਉਕਿ ਲੋਕਾਂ ਦਾ ਚਲਾਨ ਭੁਗਤਣ ਦਾ ਸਮਾਂ 1:30 ਵਜੇ ਤਕ ਦਾ ਹੈ ਤੇ ਏਜੰਟਾਂ ਦਾ ਕੋਈ ਸਮਾਂ ਹੀ ਨਹੀਂ ਫਿਰ ਭਾਵੇਂ 4 ਹੀ ਵੱਜੇ ਹੋਣ ।

Leave a Reply