You are currently viewing ਆਮ ਆਦਮੀ ਪਾਰਟੀ  2019 ਦੀਆਂ ਲੋਕ ਸਭਾ ਚੋਣਾਂ ਆਪਣੇ ਬਲਬੂਤੇ ਤੇ ਲੜੇਗੀ – ਚੀਮਾ

ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਆਪਣੇ ਬਲਬੂਤੇ ਤੇ ਲੜੇਗੀ – ਚੀਮਾ

ਜੰਡਿਆਲਾ ਗੁਰੂ // (ਕੁਲਜੀਤ ਸਿੰਘ)- ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਜੰਡਿਆਲਾ ਗੁਰੂ ਵਿਖੇ ‘ਮਾਸਟਰ ਅਰਜਨ ਸਿੰਘ’ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ,ਉਨ੍ਹਾਂ ਦੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ*। ਉਨ੍ਹਾਂ ਨੇ ਮਾ.ਅਰਜਨ ਸਿੰਘ ਜੀ ਦੇ ਸਪੁੱਤਰ ਜਗਜੀਤ ਸਿੰਘ ਬਿੱਟੂ ਪ੍ਰਧਾਨ “ਸ੍ਰੀ ਗੁਰੂ ਮਾਨਿਓ ਗ੍ਰੰਥ ਸੇਵਕ ਜੱਥਾ”ਨਾਲ ਦੁੱਖ ਸਾਂਝਾ ਕੀਤਾ ।ਉਪਰੰਤ ਉਨ੍ਹਾਂ ਨੇ ਹਰਭਜਨ ਸਿੰਘ ਈਟੀਓ ਜਨਰਲ ਸਕੱਤਰ ਪੰਜਾਬ, ਅਤੇ ਹਲਕਾ ਪ੍ਰਧਾਨ ਜੰਡਿਆਲਾ ਗੁਰੂ ਆਮ ਆਦਮੀ ਪਾਰਟੀ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ ।ਇਸ ਮੌਕੇ ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ 2019 ਲੋਕ ਸਭਾ ਦੀਆਂ ਚੋਣਾਂ ਇਕੱਲਿਆਂ ਹੀ ਆਪਣੇ ਬੱਲ ਬੂਤੇ ਤੇ ਲੜੇਗੀ।ਉਨ੍ਹਾਂ ਨੇ 2019 ਵਿੱਚ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਅਪੀਲ ਕੀਤੀ ।ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ  ਪਾਰਟੀ ਇਕਜੁੱਟ ਹੈ ਅਤੇ ਅੰਦਰੂਨੀ ਮਸਲੇ ਜਲਦ ਹੀ ਹੱਲ ਕਰ ਲਏ ਜਾਣਗੇ ।
*ਹਰਭਜਨ ਸਿੰਘ ਈਟੀਓ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਤਰਜ਼ ਤੇ ਪੰਜਾਬ ਵਿੱਚ ਵੀ ਸਿਹਤ ਸਿੱਖਿਆ ਦੀਆਂ ਸਹੂਲਤਾਂ ਮੁਹੱਈਆ ਕਰਵਾਏਗੀ।* ਉਨ੍ਹਾਂ ਕਿਹਾ ਕੀ ਕਾਂਗਰਸ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ ।ਜਿਸ ਕਾਰਨ ਕਾਂਗਰਸ ਦਾ ਪ੍ਰਭਾਵ ਪੰਜਾਬ ਵਿੱਚ ਦਿਨੋਂ ਦਿਨ ਡਿੱਗ ਰਿਹਾ ਹੈ। ਇਸ ਮੌਕੇ ਤੇ ਮਾਝਾ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ,ਬੁੱਧੀਜੀਵੀ ਵਿੰਗ ਦੇ ਪ੍ਰਧਾਨ ਕਸ਼ਮੀਰ ਸਿੰਘ ਸੋਹਲ ,ਦਲਬੀਰ ਸਿੰਘ ਟੌਂਗ, ਤਰਸੇਮ ਸਿੰਘ ਜਾਣੀਆਂ, ਸਵਰਨ ਸਿੰਘ ਗਹਿਰੀ ਮੰਡੀ, ਸਰਬਜੀਤ ਸਿੰਘ ਡਿੰਪੀ ,ਕੁਲਵੰਤ ਸਿੰਘ ਬੈਂਕ ਵਾਲੇ ,ਸ਼ਨਾਗ ਸਿੰਘ ,ਜਗਰੂਪ ਵਡਾਲੀ ,ਪਰਮਜੀਤ ਖਾਨਕੋਟ, ਨਰੇਸ਼ ਪਾਠਕ ,ਉਂਕਾਰ ਕੰਡਾ ,ਮਾਸਟਰ ਰਘਬੀਰ ਸਿੰਘ ,ਹਰਪਾਲ ਕੌਰ ਗਹਿਰੀ ਮੰਡੀ, ਸੁਰਿੰਦਰ ਸਿੰਘ ਅਕਾਲਗੜ੍ਹ ,ਡਾਕਟਰ ਸਤਿੰਦਰ  ਅਤੇ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਸਨ

 786 total views,  2 views today

Leave a Reply