You are currently viewing ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ  ਡੀ ਆਰ ਓ ਵਲੋਂ ਰਾਜਸੀ ਪਾਰਟੀਆਂ ਦੇ ਆਗੂਆ ਨਾਲ ਕੀਤੀ ਮੀਟਿੰਗ

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਡੀ ਆਰ ਓ ਵਲੋਂ ਰਾਜਸੀ ਪਾਰਟੀਆਂ ਦੇ ਆਗੂਆ ਨਾਲ ਕੀਤੀ ਮੀਟਿੰਗ

A meeting with leaders of political parties regarding the correctness of the voter lists was done by the DRO

ਅੰਮ੍ਰਿਤਸਰ, 03 ਦਸੰਬਰ ( ਕੁਲਜੀਤ ਸਿੰਘ,ਸਾਜਨ ਆਨੰਦ ) ਭਾਰਤ ਚੋਣ ਕਮਿਸ਼ਨ ਅਤੇ ਮਾਨਯੋਗ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ• ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2019 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਫੀਲਡ ਸਟਾਫ਼ ਵਲੋਂ ਕੀਤੇ ਗਏ ਕੰਮ ਦਾ ਜਾਇਜਾ ਲੈਣ ਸਬੰਧੀ ਜ਼ਿਲ•ਾ ਪੱਧਰ ਤੇ ਰਾਜਸੀ ਪਾਰਟੀਆਂ ਦੇ ਪ੍ਰਧਾਨਾ/ਸਕੱਤਰਾਂ ਨਾਲ ਮੀਟਿੰਗ ਜ਼ਿਲ•ਾ ਮਾਲ ਅਫ਼ਸਰ ਸ੍ਰੀ ਮੁਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ•ੇ ਦੀਆ ਸਮੁੱਚੀਆਂ ਰਾਜਸੀ ਪਾਰਟੀਆਂ ਨੂੰ ਯੋਗਤਾ ਮਿਤੀ 1 ਜਨਵਰੀ 2019 ਦੇ ਆਧਾਰ ਤੇ ਪ੍ਰਾਪਤ ਹੋਏ ਦਾਅਵੇ, ਇਤਰਾਜਾਂ ਸਬੰਧੀ ਤਿਆਰ ਕੀਤੇ ਗਏ ਡਾਟੇ ਦੀਆਂ ਕਾਪੀਆਂ ਅਤੇ ਫਾਰਮ ਨੰਬਰ 9,10,11 ਅਤੇ 11 ਏ ਵਿਚ ਡਾਟਾ ਸਪਲਾਈ ਕੀਤਾ ਗਿਆ।
ਜ਼ਿਲ•ਾ ਮਾਲ ਅਫ਼ਸਰ ਅੰਮ੍ਰਿਤਸਰ ਵਲੋਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਬੂਥ ਲੈਵਲ ਅਫ਼ਸਰਾਂ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਮਈ, ਜੂਨ 2018 ਦੌਰਾਨ ਕੀਤੇ ਗਏ ਡੋਰ-ਟੂ-ਡੋਰ ਸਰਵੇ ਅਤੇ ਵਿਸ਼ੇਸ਼ ਸਰਸਰੀ ਸੁਧਾਈ ਵਿਚ ਕੀਤੇ ਗਏ ਕੰਮ ਵਿਚ ਜੇਕਰ ਕੋਈ ਦਾਅਵਾ/ਇਤਰਾਜ ਜਾਂ ਕੋਈ ਮੁਸ਼ਕਿਲ ਪੇਸ਼ ਆਈ ਹੈ ਤਾਂ ਉਹ ਜ਼ਿਲ•ਾ ਚੋਣ ਦਫ਼ਤਰ, ਅੰਮ੍ਰਿਤਸਰ ਅਤੇ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਅਫ਼ਤਰ ਵਿਖੇ ਜਾਂ ਭਾਰਤ ਚੋਣ ਕਮਿਸ਼ਨ ਵਲੋਂ ਚਲਾਏ ਜਾ ਰਹੇ NVSP (ਐਨ.ਵੀ.ਐਸ.ਪੀ.) ‘ਤੇ ਆਨ-ਲਾਈਨ ਜਮਾਂ• ਕਰਵਾ ਸਕਦੇ ਹਨ। ਸਮੂਹ ਰਾਜਸੀ ਪਾਰਟੀਆਂ ਤੋਂ ਵੋਟਰ ਸੂਚੀਆਂ, ਪੋਲਿੰਗ ਸਟੇਸ਼ਨਾਂ ਸਬੰਧੀ ਸੁਝਾਅ ਵੀ ਮੰਗੇ ਗਏ ਹਨ ਅਤੇ ਇਸ ਸਬੰਧੀ ਦੋਬਾਰਾ ਮਿਤੀ 10 ਦਸੰਬਰ 2018 ਨੂੰ ਸਮੂਹ ਰਾਜਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਰਾਕੇਸ਼ ਕੁਮਾਰ ਤਹਿਸੀਲਦਾਰ ਚੋਣਾਂ, ਸ: ਰਜਿੰਦਰ ਸਿੰਘ ਕਾਨੂੰਨਗੋ ਚੋਣਾਂ, ਸ੍ਰੀ ਰਮਨ ਤਲਵਾਰ ਕਾਂਗਰਸ ਸ਼ਹਿਰੀ, ਸ: ਹਰਗੁਰਿੰਦਰਪਾਲ ਸਿੰਘ ਕਾਂਗਰਸ ਦਿਹਾਤੀ, ਸ੍ਰੀ ਜੁਗਿੰਦਰ ਕੁਮਾਰ ਭਾਰਤੀ ਜਨਤਾ ਪਾਰਟੀ, ਸ੍ਰੀ ਦਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦਿਆਂ ਨੇ ਭਾਗ ਗਿਆ।

 830 total views,  2 views today

Leave a Reply